post

Jasbeer Singh

(Chief Editor)

Haryana News

160xxxxxxx : ਦੂਰਸੰਚਾਰ ਵਿਭਾਗ ਨੇ ਸਰਵਿਸ/ਲੈਣ-ਦੇਣ ਸਬੰਧੀ ਕਾਲ ਕਰਨ ਲਈ ਸ਼ੁਰੂ ਕੀਤੀ ਨਵੀਂ ਨੰਬਰਿੰਗ ਸੀਰੀਜ਼

post-img

140xx ਸੀਰੀਜ਼ ਦੀ ਪ੍ਰਚਾਰ ਕਾਲਾਂ ਲਈ ਵਿਆਪਕ ਤੌਰ 'ਤੇ ਵਰਤੋਂ ਕੀਤੀ ਜਾ ਰਹੀ ਹੈ, ਗਾਹਕ ਆਮ ਤੌਰ 'ਤੇ ਅਜਿਹੀਆਂ ਕਾਲਾਂ ਨਹੀਂ ਚੁੱਕਦੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਮਹੱਤਵਪੂਰਨ ਸੇਵਾ/ਟ੍ਰਾਂਜੈਕਸ਼ਨਲ ਕਾਲਾਂ ਮਿਸ ਹੋ ਜਾਂਦੀਆਂ ਹਨ। ਇਸ ਨਾਲ ਸਰਵਿਸ/ਟ੍ਰਾਂਜੈਕਸ਼ਨਲ ਕਾਲਾਂ ਕਰਨ ਲਈ ਅਸਲੀ ਸੰਸਥਾਵਾਂ ਵੱਲੋਂ ਨਿਯਮਤ 10-ਅੰਕ ਵਾਲੇ ਨੰਬਰਾਂ ਦੀ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਧੋਖੇਬਾਜ਼ਾਂ ਨੂੰ 10 ਅੰਕਾਂ ਵਾਲੇ ਨੰਬਰਾਂ ਦੀ ਵਰਤੋਂ ਕਰ ਕੇ ਯੂਜ਼ਰਜ਼ ਨਾਲ ਧੋਖਾਧੜੀ ਕਰਨ ਦਾ ਮੌਕਾ ਵੀ ਮਿਲਿਆ ਹੈ। ਦੂਰਸੰਚਾਰ ਵਿਭਾਗ (DoT) ਨੇ ਸੇਵਾ/ਟ੍ਰਾਂਜੈਕਸ਼ਨ ਸਬੰਧੀ ਕਾਲ ਕਰਨ ਲਈ ਨਵੀਂ ਨੰਬਰਿੰਗ ਲੜੀ 160xxxxxxx ਪੇਸ਼ ਕੀਤੀ ਹੈ। ਇਹ ਪਹਿਲ ਨਾਗਰਿਕਾਂ ਨੂੰ ਵੈਲਿਡ ਕਾਲਾਂ ਦੀ ਆਸਾਨੀ ਨਾਲ ਪਛਾਣ ਕਰਨ ਦਾ ਤਰੀਕਾ ਪ੍ਰਦਾਨ ਕਰਨ ਵੱਲ ਇਕ ਕਦਮ ਹੈ। ਵਰਤਮਾਨ 'ਚ 140xxxxxxx ਸੀਰੀਜ਼ ਨੂੰ ਟੈਲੀਮਾਰਕਿਟਰਜ਼ ਨੂੰ ਪ੍ਰਮੋਸ਼ਨਲ/ਸਰਵਿਸ/ਟ੍ਰਾਂਜੈਕਸ਼ਨਲ ਵੌਇਸ ਕਾਲ ਕਰਨ ਲਈ ਅਲਾਟ ਕੀਤੀ ਗਈ ਹੈ। ਕਿਉਂਕਿ 140xx ਸੀਰੀਜ਼ ਦੀ ਪ੍ਰਚਾਰ ਕਾਲਾਂ ਲਈ ਵਿਆਪਕ ਤੌਰ 'ਤੇ ਵਰਤੋਂ ਕੀਤੀ ਜਾ ਰਹੀ ਹੈ, ਗਾਹਕ ਆਮ ਤੌਰ 'ਤੇ ਅਜਿਹੀਆਂ ਕਾਲਾਂ ਨਹੀਂ ਚੁੱਕਦੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਮਹੱਤਵਪੂਰਨ ਸੇਵਾ/ਟ੍ਰਾਂਜੈਕਸ਼ਨਲ ਕਾਲਾਂ ਮਿਸ ਹੋ ਜਾਂਦੀਆਂ ਹਨ। ਇਸ ਨਾਲ ਸਰਵਿਸ/ਟ੍ਰਾਂਜੈਕਸ਼ਨਲ ਕਾਲਾਂ ਕਰਨ ਲਈ ਅਸਲੀ ਸੰਸਥਾਵਾਂ ਵੱਲੋਂ ਨਿਯਮਤ 10-ਅੰਕ ਵਾਲੇ ਨੰਬਰਾਂ ਦੀ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਧੋਖੇਬਾਜ਼ਾਂ ਨੂੰ 10 ਅੰਕਾਂ ਵਾਲੇ ਨੰਬਰਾਂ ਦੀ ਵਰਤੋਂ ਕਰ ਕੇ ਯੂਜ਼ਰਜ਼ ਨਾਲ ਧੋਖਾਧੜੀ ਕਰਨ ਦਾ ਮੌਕਾ ਵੀ ਮਿਲਿਆ ਹੈ। ਇਸ ਲਈ ਖਪਤਕਾਰਾਂ 'ਚ ਵਿਸ਼ਵਾਸ ਪੈਦਾ ਕਰਨ ਤੇ ਉਨ੍ਹਾਂ ਨੂੰ 10 ਅੰਕਾਂ ਦੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਸਪੈਮ ਕਾਲਜ਼ ਤੇ ਅਸਲ ਪ੍ਰਮੁੱਖ ਸੰਸਥਾਵਾਂ ਤੋਂ ਆਉਣ ਵਾਲੀਆਂ ਅਸਲ ਸਰਵਿਸ/ਟ੍ਰਾਂਜੈਕਸ਼ਨਲ ਕਾਲ ਵਿਚਕਾਰ ਫਰਕ ਕਰਨ ਦੇ ਯੋਗ ਬਣਾਉਣ ਲਈ ਸਰਵਿਸ/ਟ੍ਰਾਂਜੈਕਸ਼ਨਲ ਵੌਇਸ ਕਾਲਾਂ ਦੀ ਵੱਖਰੀ ਨੰਬਰ ਲੜੀ ਦੀ ਲੋੜ ਸੀ। ਇਸੇ ਲੋੜ ਨੂੰ ਪੂਰਾ ਕਰਨ ਲਈ DoT ਨੇ ਨਵੀਂ ਨੰਬਰਿੰਗ ਸੀਰੀਜ਼ ਅਲਾਟ ਕੀਤੀ ਹੈ ਜਿਵੇਂ ਕਿ 160xxxxxxxx ਜਿਸ ਦੀ ਵਰਤੋਂ ਸਰਵਿਸ/ਟ੍ਰਾਂਜੈਕਸ਼ਨਲ ਵੌਇਸ ਕਾਲਾਂ ਲਈ ਮੁੱਖ ਸੰਸਥਾਵਾਂ ਵੱਲੋਂ ਕੀਤੀ ਜਾਵੇਗੀ। ਸਰਵਿਸ/ਟ੍ਰਾਂਜੈਕਸ਼ਨਲ ਕਾਲਸ ਤੇ ਹੋਰ ਕਿਸਮਾਂ ਦੀਆਂ ਕਾਲਾਂ ਵਿਚਕਾਰ ਇਹ ਸਪੱਸ਼ਟ ਅੰਤਰ ਨਾਗਰਿਕਾਂ ਲਈ ਆਪਣੀ ਗੱਲਬਾਤ ਦਾ ਪ੍ਰਬੰਧਨ ਕਰਨਾ ਆਸਾਨ ਬਣਾ ਦੇਵੇਗਾ। ਉਦਾਹਰਨ ਲਈ ਹੁਣ RBI SEBI, PFRDA, IRDA ਆਦਿ ਵਰਗੀਆਂ ਵਿੱਤੀ ਸੰਸਥਾਵਾਂ ਤੋਂ ਆਉਣ ਵਾਲੀਆਂ ਸਰਵਿਸ/ਲੈਣ-ਦੇਣ ਸੰਬੰਧੀ ਕਾਲਜ਼ 1601 ਤੋਂ ਸ਼ੁਰੂ ਹੋਣਗੀਆਂ। ਦੂਰਸੰਚਾਰ ਸੇਵਾ ਪ੍ਰਦਾਤਾ (TSP) 160 ਸੀਰੀਜ਼ ਨੰਬਰ ਅਲਾਟ ਕਰਨ ਤੋਂ ਪਹਿਲਾਂ ਹਰੇਕ ਇਕਾਈ ਦੀ ਢੁਕਵੀਂ ਤਸਦੀਕ ਯਕੀਨੀ ਬਣਾਉਣਗੇ ਤੇ ਇਕਾਈ ਟੈਲੀਕਾਮ ਕਮਰਸ਼ੀਅਲ ਕਮਿਊਨੀਕੇਸ਼ਨਜ਼ ਕਸਟਮਰ ਪ੍ਰੈਫਰੈਂਸ ਰੈਗੂਲੇਸ਼ਨ (TCCCPR), 2018 ਅਨੁਸਾਰ ਸਿਰਫ ਸਰਵਿਸ/ਟ੍ਰਾਂਜ਼ੈਕਸ਼ਨ ਕਾਲ ਲਈ ਇਸਦੀ ਵਰਤੋਂ ਕਰਨ ਦਾ ਵਚਨ ਦੇਵੇਗੀ।

Related Post