ਹਰਿਆਣਾ ਵਿਚ ਹੈ ਘਰੇਲੂ ਐਲ. ਪੀ. ਜੀ. ਪੈਟਰੋਲੀਅਮ ਵਸਤਾਂ ਦੀ ਸਪਲਾਈ ਆਮ : ਸੈਣੀ
- by Jasbeer Singh
- March 13, 2026
ਹਰਿਆਣਾ ਵਿਚ ਹੈ ਘਰੇਲੂ ਐਲ. ਪੀ. ਜੀ. ਪੈਟਰੋਲੀਅਮ ਵਸਤਾਂ ਦੀ ਸਪਲਾਈ ਆਮ : ਸੈਣੀ ਚੰਡੀਗੜ੍ਹ, 13 ਮਾਰਚ 2026 : ਮੱਧ ਪੂਰਬ ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ ਅਤੇ ਪੈਟਰੋਲੀਅਮ ਪਦਾਰਥਾਂ ਦੀ ਕਮੀ ਆਈ ਹੈ ਸਬੰਧੀ ਸਥਿਤੀ ਹਰਿਆਣਾ ਸਰਕਾਰ ਵਲੋਂ ਸਪੱਸ਼ਟ ਕੀਤੀ ਹੈ। ਕੀ ਆਖਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ, ਮੱਧ ਪੂਰਬ ਵਿਚ ਜੰਗ ਵਰਗੀ ਸਥਿਤੀ ਦੇ ਕਾਰਨ, ਘਰੇਲੂ ਐਲ. ਪੀ. ਜੀ. ਸਪਲਾਈ ਵਿਚ ਵਿਘਨ ਪੈਣ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਫੈਲ ਰਹੀਆਂ ਹਨ । ਉਨ੍ਹਾਂ ਸਪੱਸ਼ਟ ਤੌਰ `ਤੇ ਆਖਿਆ ਕਿ ਹਰਿਆਣਾ ਵਿਚ ਘਰੇਲੂ ਐਲ. ਪੀ. ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਆਮ ਹੈ । ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਵਲੋਂ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਤੇਲ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਕੀ ਭਰੋਸਾ ਦਿੱਤਾ ਹੈ ਤੇਲ ਕੰਪਨੀਆਂ ਵਲੋਂ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਨੇ ਦੱਸਿਆ ਕਿ ਤੇਲ ਕੰਪਨੀਆਂ ਨੇ ਭਰੋਸਾ ਦਿੱਤਾ ਹੈ ਕਿ ਹਰਿਆਣਾ ਰਾਜ ਵਿਚ ਲੋੜੀਂਦੀ ਸਪਲਾਈ ਹੈ ਅਤੇ ਸਪਲਾਈ ਨਿਰਵਿਘਨ ਹੈ। ਵਪਾਰਕ ਸਿਲੰਡਰਾਂ ਦੀ ਸਪਲਾਈ ਦੇ ਸੰਬੰਧ ਵਿਚ ਹਸਪਤਾਲਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਤਰਜੀਹ ਦੇਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਇਸਦੇ ਨਾਲ ਹੀ ਡੀ. ਸੀ., ਐਸ. ਪੀ. ਅਤੇ ਜਿ਼ਲ੍ਹਾ ਸਪਲਾਈ ਅਧਿਕਾਰੀਆਂ ਨੂੰ ਚੋਰੀ, ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ।
