ਯੂ-ਟਿਊੁਬਰ ਜਯੋਤੀ ਮਲਹੋਤਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋੋਰਟ ਨੇ ਨਹੀਂ ਦਿੱਤੀ ਜਮਾਨਤ
- by Jasbeer Singh
- March 9, 2026
ਯੂ-ਟਿਊੁਬਰ ਜਯੋਤੀ ਮਲਹੋਤਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋੋਰਟ ਨੇ ਨਹੀਂ ਦਿੱਤੀ ਜਮਾਨਤ ਹਿਸਾਰ, 9 ਮਾਰਚ 2026 : ਭਾਰਤ ਵਿਰੁੱਧ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਹਰਿਆਣੀ ਯੂ-ਟਿਊੁਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਨਹੀਂ ਦਿੱਤੀ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਯ-ੂਟਿਊਬਰ ਜਯੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ ਇਹ ਹਿਸਾਰ ਨਿਵਾਸੀ ਯੂ-ਟਿਊਬਰ ਜਯੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਪਿਛਲੇ ਲਗਭਗ 10 ਮਹੀਨਿਆਂ ਤੋਂ ਜੇਲ੍ਹ ’ਚ ਬੰਦ ਹੈ। ਹਾਈਕੋਰਟ ਨੇ ਰੱਖ ਲਿਆ ਸੀ ਜਯੋਤੀ ਦੀ ਜਮਾਨਤ ਪਟੀਸ਼ਨ ਦੇ ਫ਼ੈਸਲਾ ਰਾਖਵਾਂ ਹਰਿਆਣਾ ਹਾਈ ਕੋਰਟ ਨੇ ਪਿਛਲੀ ਸੁਣਵਾਈ ਵਿੱਚ ਜਯੋਤੀ ਦੀ ਜ਼ਮਾਨਤ ਪਟੀਸ਼ਨ `ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਜਯੋਤੀ ਨੇ ਇਲਜ਼ਾਮ ਲਗਾਇਆ ਕਿ ਇਸ ਮਾਮਲੇ ਵਿੱਚ ਉਸ ਵਿਰੁੱਧ ਦਰਜ ਐਫ. ਆਈ. ਆਰ. ਦਾ ਕੋਈ ਠੋਸ ਆਧਾਰ ਨਹੀਂ ਹੈ । ਉਸ ਨੇ ਅਦਾਲਤ ਨੂੰ ਉਸ ਦੀ ਵਟਸਐਪ ਚੈਟ ਦਾ ਰਿਕਾਰਡ ਤਲਬ ਕਰਨ ਦੀ ਬੇਨਤੀ ਕੀਤੀ ਸੀ । ਇਸ `ਤੇ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਰਿਕਾਰਡ ਨਾਲ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਜਯੋਤੀ ਜਾਸੂਸੀ ਗਤੀਵਿਧੀਆਂ ਦੇ ਦੋਸ਼ ਵਿੱਚ ਮਈ 2025 ਤੋਂ ਜੇਲ੍ਹ ਵਿੱਚ ਹੈ । ਜਯੋਤੀ ਦੇ ਵਕੀਲ ਰਵਿੰਦਰ ਸਿੰਘ ਢੱਲ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਜਯੋਤੀ ਵਿਰੁੱਧ ਦਰਜ ਐਫ. ਆਈ. ਆਰ. ਦਾ ਕੋਈ ਠੋਸ ਆਧਾਰ ਨਹੀਂ ਹੈ।
