post

Jasbeer Singh

(Chief Editor)

National

ਵੱਖ ਵੱਖ ਦੇਸ਼ਾਂ ਦਿੱਤਾ 170 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ

post-img

ਵੱਖ ਵੱਖ ਦੇਸ਼ਾਂ ਦਿੱਤਾ 170 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਨਵੀਂ ਦਿੱਲੀ : ਵੱਖ ਵੱਖ ਦੇਸ਼ਾਂ ਜਿਨ੍ਹਾਂ ਵਲੋਂ 170 ਪਾਕਿਸਤਾਨੀਆਂ ਨੂੰ ਵੱਖ ਵੱਖ ਕਾਰਨਾਂ ਦੇ ਚਲਦਿਆਂ ਦੇਸ਼ ਨਿਕਾਲਾ ਦਿੱਤਾ ਗਿਆ ਹੈ ਵਿਚ ਹੋਰਨਾਂ ਤੋਂ ਇਲਾਵਾ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਜੀ. ਓ. ਨਿਊਜ਼ ਨੇ ਇਮੀਗ੍ਰੇਸ਼ਨ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਸਾਊਦੀ ਅਧਿਕਾਰੀਆਂ ਨੇ ਭੀਖ ਮੰਗਣ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ, ਨੌਕਰੀਆਂ ਤੋਂ ਫ਼ਰਾਰ ਹੋਣ ਅਤੇ ਇਕਰਾਰਨਾਮੇ ਦੇ ਸਮਝੌਤਿਆਂ ਦੀ ਉਲੰਘਣਾ ਕਰਨ ਵਿਚ ਸ਼ਾਮਲ 94 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਹੀ ਨਹੀਂ ਦਿਤਾ ਗਿਆ ਹੈ ਬਲਕਿ ਖ਼ਬਰਾਂ ਅਨੁਸਾਰ ਉਨ੍ਹਾਂ ਵਿਚੋਂ ਕੁੱਝ ਨੂੰ ਬਲੈਕਲਿਸਟ ਵੀ ਕੀਤਾ ਗਿਆ ਹੈ । ਪਿਛਲੇ ਦੋ ਦਿਨਾਂ ਵਿਚ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਹੋਰ ਉਲੰਘਣਾਵਾਂ ਲਈ ਸਜ਼ਾ ਭੁਗਤਣ ਤੋਂ ਬਾਅਦ ਯੂ. ਏ. ਈ. ਤੋਂ 39 ਹੋਰ ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਹੈ ।

Related Post

Instagram