post

Jasbeer Singh

(Chief Editor)

National

ਬਿਨਾਂ ਵੀਜ਼ਾ ਲੀਬੀਆ ਪਹੁੰਚ ਕੇ ਫਸੇ 18 ਭਾਰਤੀ ਅੱਜ ਪਹੁੰਚੇ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਨਵੀਂ ਦਿੱਲੀ

post-img

ਬਿਨਾਂ ਵੀਜ਼ਾ ਲੀਬੀਆ ਪਹੁੰਚ ਕੇ ਫਸੇ 18 ਭਾਰਤੀ ਅੱਜ ਪਹੁੰਚੇ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਨਵੀਂ ਦਿੱਲੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਿਖੇ ਅੱਜ 18 ਭਾਰਤੀਆਂ ਦਾ ਜੱਥਾ ਪਹੁੰਚਿਆ। ਉਕਤ 18 ਭਾਰਤੀ ਕਾਫੀ ਸਮਾਂ ਪਹਿਲਾਂ ਲੀਬੀਆ ਵਿਖੇ ਕੰਮ ਕਾਜ ਕਰਕੇ ਪੈਸਾ ਕਮਾਉਣ ਦੀ ਹੋੜ ਵਿਚ ਲੀਬੀਆ ਬਿਨਾਂ ਵੀਜ਼ਾ ਦੇ ਹੀ ਪਹੁੰਚ ਗਏ ਸਨ, ਜਿਨ੍ਹਾਂ ਨਾਲ ਉਥੇ ਕੰਮ ਕਾਜ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਨਾਲ ਕੰਮ ਅਤੇ ਤਨਖਾਹਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਠੇਕੇਦਾਰ ਨਾਲ ਬਹਿਸ ਹੋਣ ਤੋਂ ਬਾਅਦ 18 ਭਾਰਤੀਆਂ ਦੀ ਕੁਟਮਾਰ ਵੀ ਕੀਤੀ ਗਈ ਸੀ ਤੇ ਨਾਲ ਹੀ ਅਜਿਹੇ ਹਾਲਾਤਾਂ ਵਿਚ ਕੈਦ ਕਰਕੇ ਰੱਖਿਆ ਗਿਆ ਸੀ ਜਿਵੇਂ ਕਿ ਕਿਸੇ ਜੇਲ ਵਿਚ ਹੋਣ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ 18 ਫਸੇ ਭਾਰਤੀਆਂ ਨੂੰ ਭਾਰਤੀ ਦੂਤਾਵਾਸ ਬੇਨਗਾਜ਼ੀ ਦੀ ਮਦਦ ਨਾਲ ਕੱਢ ਕੇ ਅੱਜ ਦਿੱਲੀ ਲਿਆਂਦਾ ਜਾ ਚੁੱਕਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਲਿਬੀਆ ਦੇ ਇਕ ਠੇਕੇਦਾਰ ਨੇ ਫ਼ਰਜ਼ੀ ਭਰਤੀ ਏਜੰਟਾਂ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਦਾ ਝਾਂਸਾ ਦਿੱਤਾ ਸੀ । ਉਹ ਦੁਬਈ ਵਿੱਚ ਠੇਕੇਦਾਰ ਦੇ ਸੰਪਰਕ ਵਿੱਚ ਆਏ ਅਤੇ ਬਿਨਾਂ ਵੀਜ਼ੇ ਤੋਂ ਲਿਬੀਆ ਪਹੁੰਚ ਗਏ ਸਨ । ਇਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਕੋਲ ਵੀਜ਼ਾ ਨਹੀਂ ਸੀ ਪਰ ਫਿਰ ਵੀ ਅਸੀਂ ਐਗਜਿ਼ਟ ਪਰਮਿਟ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਉੱਥੋਂ ਕੱਢਣ ਵਿੱਚ ਸਫ਼ਲ ਰਹੇ। ਇਸ ਵਿੱਚ ਕੁਝ ਸਮਾਂ ਜ਼ਰੂਰ ਲੱਗਿਆ ।

Related Post