ਰੰਗਦਾਰੀ ਮੰਗਣ ਦੇ ਦੋਸ਼ ਹੇਠ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਿਰੁੱਧ ਮਾਮਲਾ ਦਰਜ
- by Jasbeer Singh
- March 11, 2026
ਰੰਗਦਾਰੀ ਮੰਗਣ ਦੇ ਦੋਸ਼ ਹੇਠ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਿਰੁੱਧ ਮਾਮਲਾ ਦਰਜ ਮਥੁਰਾ, 11 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਮਥੁਰਾ ਵਿਖੇ ਇਕ ਵਿਅਕਤੀ ਤੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਹੜੇ ਕਿਹੜੇ ਦੋਸ਼ਾਂ ਤਹਿਤ ਕੀਤਾ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਮਥੁਰਾ `ਚ ਧੋਖਾਦੇਹੀ ਨਾਲ ਦਸਤਾਵੇਜ਼ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਹਾਸਲ ਕਰਨ ਦੀ ਕੋਸਿ਼ਸ਼ ਕਰਨ, 5 ਕਰੋੜ ਰੁਪਏ ਦੀ ਰੰਗਦਾਕੀ ਮੰਗਣ ਤੇ ਧਮਕੀ ਦੇਣ ਦੇ ਦੋਸ਼ਾਂ ਹੇਠ ਰਾਸ਼ਟਰੀ ਲੋਕ ਦਲ ਦੇ ਵਿਧਾਨ ਪ੍ਰੀਸ਼ਦ ਮੈਂਬਰ ਯੋਗੇਸ਼ ਨੌਹਵਰ ਸਮੇਤ 5 ਵਿਅਕਤੀ਼ਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਹਾਈਵੇਅ ਪੁਲਸ ਸਟੇਸ਼ਨ ਦੇ ਇੰਚਾਰਜ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮਾਂ `ਤੇ 8 ਮਾਰਚ ਨੂੰ ਨੌਹਵਰ, ਯਸ਼ ਚੌਧਰੀ, ਮਨੀਸ਼, ਸ਼ੁਭਮ ਤੇ ਕ੍ਰਿਸ਼ਨਾ ਮੁਰਾਰੀ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।਼਼ ਕੀ ਜਾਣਕਾਰੀ ਦਿੱਤੀ ਹੈ ਸਿ਼ਕਾਇਤਕਰਤਾ ਵਲੋਂ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤ `ਚ ਕਿਹਾ ਗਿਆ ਹੈ ਕਿ ਉਸ ਨੇ ਜੂਨ਼ 2024 ’ਚ ਇਕ ਰਾਸ਼ਟਰੀ ਰਾਜਮਾਰਗ ਨੇੜੇ 5 ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ ਸੀ । ਬਾਅਦ `ਚ ਜ਼ਮੀਨ ਵੇਚ ਕੇ ਇੰਤਕਾਲ ਵੀ ਹਾਸਲ ਕਰ ਲਿਆ ਸੀ । ਉਸ ਨੇ ਦੋਸ਼ ਲਗਾਇਆ ਹੈ ਕਿ ਨੌਹਵਰ ਸਮੇਤ ਵਿਅਕਤੀਆਂ ਨੇ ਉਸ ਨੂੰ ਆਪਣੀ ਰਿਹਾਇਸ਼ `ਤੇ ਬੁਲਾਇਆ, ਜ਼ਮੀਨ ਉਨ੍ਹਾਂ ਦੀ ਹੋਣ ਦਾ ਦਾਅਵਾ ਕੀਤਾ ਅਤੇ ਮਾਮਲੇ ਨੂੰ ਸੁਲਝਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ।
