ਲਾਸਾਨੀ ਸ਼ਹਾਦਤ ਨੂੰ ਸਮਰਪਿਤ 19 ਯੂਨਿਟ ਖੂਨ ਦਾਨ ਪਟਿਆਲਾ, 22 ਦਸੰਬਰ 2025 : ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ 336ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਫਿਲਾਸਫਰ ਪਰਮਜੀਤ ਸਿੰਘ ਅਗਰਵਾਲ ਤੇ ਲੋਕ ਗਾਇਕ ਲੱਕੀ ਸਿੰਘ ਨੇ ਖੁਦ ਖੂਨਦਾਨ ਕਰਕੇ ਸ਼ੁਰੂਆਤ ਕੀਤੀ ਅਤੇ ਫਿਰ ਬਲਜੀਤ ਸਿੰਘ ਬਿਸ਼ਨਗੜ੍ਹ ਨੇ ਪਹਿਲੀ ਵਾਰ, ਅਵਤਾਰ ਸਿੰਘ ਬਲਬੇੜਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਬਡਰੁੱਖਾਂ, ਤਰਸੇਮ ਸਿੰਘ ਤੇ ਪਿਆਰਾ ਸਿੰਘ ਬਿਸ਼ਨਗੜ੍ਹ, ਹਰਵਿੰਦਰ ਸਿੰਘ ਬਲਬੇੜਾ, ਰਾਜੂ ਡਕਾਲਾ, ਦਵਿੰਦਰ ਨਰਮਾਣਾ, ਤਰਸੇਮ ਸਿੰਘ ਦੀਵਾਨਵਾਲਾ, ਰਜਿੰਦਰ ਭਾਂਖਰ ਤੇ ਅਮਨਦੀਪ ਰਾਜਪੁਰਾ ਸਮੇਤ 19 ਵਲੰਟੀਅਰਾਂ ਨੇ ਖੂਨਦਾਨ ਕੀਤਾ। ਰੈਗੂਲਰ ਖੂਨਦਾਨੀਆਂ ਨੂੰ ਡਾਕਟਰ ਮੋਨਿਕਾ ਗਰਗ ਮੁਖੀ ਬਲੱਡ ਬੈਂਕ ਵੱਲੋਂ ਸਰਟੀਫਿਕੇਟ ਤੇ ਲੋਈ ਦੇ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਖੂਨਦਾਨ ਕਰਨ ਉਪਰੰਤ ਪਰਮਜੀਤ ਸਿੰਘ ਅਗਰਵਾਲ ਨੇ ਕਿਹਾ ਕਿ ਕੁਦਰਤ ਦੀ ਬਖਸ਼ੀ ਹੋਈ ਦਾਤ ਖੂਨ ਨੂੰ ਦਾਨ ਕਰਕੇ ਦੂਜਿਆਂ ਵਿਚ ਜਾਨ ਪਾਉਣ ਵਿਚ ਹਰ ਤੰਦਰੁਸਤ ਇਨਸਾਨ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਉਘੇ ਲੇਖਕ ਅਤੇ ਸਿੱਖਿਆ ਸਾਸ਼ਤਰੀ ਅਨਿਲ ਕੁਮਾਰ ਭਾਰਤੀ ਤੇ ਅਮਰਜੀਤ ਸਿੰਘ ਨੌਗਾਵਾਂ ਪ੍ਰਧਾਨ ਪੰਚਾਇਤ ਯੂਨੀਅਨ ਪਟਿਆਲਾ ਸਿਆਲੂ ਗਰੁੱਪ ਪਹੁੰਚੇ ਜਿਨ੍ਹਾਂ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਗਮਛਾ ਦੇ ਕੇ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਬਜਾਦਿਆਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਅਤੇ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜਬਰ ਖਿਲਾਫ ਅਤੇ ਮਜਲੂਮ ਦੇ ਪੱਖ ਵਿਚ ਖੜ੍ਹਨਾ ਵੀ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਹੈ। ਇਸ ਮੌਕੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਜਥੇਦਾਰ ਕਰਨ ਸਿੰਘ ਜੌਲੀ, ਮਨਵਿੰਦਰ ਸਿੰਘ ਮਨੀ ਟੌਹੜਾ, ਭਾਈ ਰਵਿੰਦਰ ਸਿੰਘ ਭਾਂਖਰ, ਠੇਕੇਦਾਰ ਗੁਰਬਚਨ ਸਿੰਘ, ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।
