post

Jasbeer Singh

(Chief Editor)

Patiala News

ਸਕੂਟਰੀ ਸਵਾਰ 2 ਵਿਅਕਤੀਆਂ ਦੀ ਸੜਕ ਹਾਦਸੇ 'ਚ ਮੌਤ

post-img

ਸਕੂਟਰੀ ਸਵਾਰ 2 ਵਿਅਕਤੀਆਂ ਦੀ ਸੜਕ ਹਾਦਸੇ 'ਚ ਮੌਤ ਘਨੌਰ : ਥਾਣਾ ਸ਼ੰਭੂ ਪੁਲਿਸ ਨੇ ਇੱਕ ਸਕੂਟਰੀ ਨੂੰ ਟੱਕਰ ਮਾਰਨ ਵਾਲੇ ਤੇਜ਼ ਰਫਤਾਰ ਟਰੈਕਟਰ ਦੇ ਅਣ ਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਹੈ । ਥਾਣਾ ਸ਼ੰਭੂ ਪੁਲਿਸ ਕੋਲ ਸ਼ਿਕਾਇਤਕਰਤਾ ਦਲਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਅਲੀਮਾਜਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੇ ਦਿਨੀਂ ਲਗਭਗ ਦੁਪਹਿਰ ਬਾਅਦ ਮੇਰੀ ਭੈਣ ਕਵਲਜੀਤ ਕੌਰ, ਉਸ ਦਾ ਲੜਕਾ ਅਮਰਜੀਤ ਸਿੰਘ, ਜੇਠ ਜਸਪ੍ਰੀਤ ਸਿੰਘ ਅਤੇ ਮੇਰਾ ਲੜਕਾ ਰਵਨੀਤ ਸਿੰਘ ਸਕੂਟਰੀ ਨੰ. ਪੀ.ਬੀ-39 ਐਚ 1118 ਤੇ ਸਵਾਰ ਹੋ ਕੇ ਬਾ-ਹੱਦ ਪਿੰਡ ਚਮਾਰੂ ਪਾਸ ਜਾ ਰਹੇ ਸਨ। ਜਿਨ੍ਹਾਂ ਦੇ ਮੂਹਰੇ ਦੀ ਇੱਕ ਅਣ ਪਛਾਤੇ ਡਰਾਇਵਰ ਨੇ ਇੱਕਦਮ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਟਰੈਕਟਰ ਦਾ ਕੱਟ ਮਾਰ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਸਕੂਟਰੀ ਟਰੈਕਟਰ ਨਾਲ ਜਾ ਟਕਰਾਅ ਗਈ । ਜੋ ਕਿ ਇਸ ਘਟਨਾ ਵਿਚ ਅਮਰਜੀਤ ਸਿੰਘ ਤੇ ਰਵਨੀਤ ਸਿੰਘ ਦੀ ਮੌਤ ਹੋ ਗਈ ਅਤੇ ਕਵਲਜੀਤ ਕੌਰ ਤੇ ਜਸਪ੍ਰੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ । ਪੁਲਿਸ ਨੇ ਟਰੈਕਟਰ ਦੇ ਅਣ ਪਛਾਤੇ ਡਰਾਈਵਰ ਖਿਲਾਫ 281,106(1), 125 (A,B), 324 (5) ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Related Post