

ਬਿਹਾਰ `ਚ ਮਾਲ ਗੱਡੀ ਦੇ 2 ਡੱਬੇ ਪਟੜੀ ਤੋਂ ਉਤਰੇ ਬਿਹਾਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਕਟਿਹਾਰ `ਚ ਬੀਤੀ ਰਾਤ ਸੁਧਾਨੀ ਨੇੜੇ ਪੁਲ ਨੰਬਰ 136 `ਤੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਪੂਰਬੀ ਰੇਲਵੇ ਜ਼ੋਨ ਦੇ ਕਟਿਹਾਰ ਕਿਸ਼ਨਗੰਜ ਰੇਲਵੇ ਸੈਕਸ਼ਨ ਦੇ ਵਿਚਕਾਰ ਹੋਇਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਰੇਲ ਮਾਰਗ ਕਈ ਘੰਟਿਆਂ ਤੱਕ ਠੱਪ ਰਿਹਾ। ਮਾਲ ਗੱਡੀ ਗੁਹਾਟੀ ਤੋਂ ਕਿਸ਼ਨਗੰਜ ਤੋਂ ਕਟਿਹਾਰ ਦੇ ਰਸਤੇ ਬਰਸੋਈ ਜਾ ਰਹੀ ਸੀ। ਰੇਲਵੇ ਅਧਿਕਾਰੀਆਂ ਨੇ ਟਰੇਨ ਦੇ ਪਟੜੀ ਤੋਂ ਉਤਰਨ ਦੀ ਜਾਂਚ ਰਿਪੋਰਟ ਤਲਬ ਕੀਤੀ ਹੈ।