ਮਹਾਰਾਸ਼ਟਰ ਦੇ ਪਾਲਘਰ `ਚ ਕੀਤਾ ਗਿਆ 2 ਭੈਣਾਂ ਨਾਲ ਜਬਰ-ਜ਼ਨਾਹ
ਪਾਲਘਰ, 8 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਖੇਤਰ ਪਾਲਘਰ ਵਿਖੇ ਦੋ ਭੈਣਾਂ ਨਾਲ ਕਈ ਵਿਅਕਤੀਆਂ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਮਹਾਰਾਸ਼ਟਰ ਦੇ ਪਾਲਘਰ ਜਿਲੇ (Palghar district) `ਚ 2 ਭੈਣਾਂ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ 22 ਸਾਲ ਦੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ (Case registered) ਕੀਤਾ ਹੈ । ਇਨ੍ਹਾਂ `ਚੋਂ ਇਕ ਭੈਣ ਨਾਬਾਲਗ ਹੈ ।
ਕੀ ਦੱਸਿਆ ਭਾਜਪਾ ਨੇਤਾ ਨੇ
ਇਸ ਦੌਰਾਨ ਵਿਧਾਨ ਪ੍ਰੀਸ਼ਦ `ਚ ਭਾਜਪਾ ਮੈਂਬਰ ਚਿੱਤਰਾ ਵਾਘ ਨੇ ਦੋਸ਼ ਲਾਇਆ ਕਿ ਇਹ `ਲਵ ਜੇਹਾਦ` ਦਾ ਮਾਮਲਾ ਹੈ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਵਿਦਿਆਰਥੀ ਵੀਜਿ਼ਆਂ ਦੀ ਆੜ `ਚ ਪਾਲਘਰ ਤੋਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਲੰਡਨ ਭੇਜਣ ਲਈ `ਲਵ ਜੇਹਾਦ` ਤੇ ਗੈਰ-ਕਾਨੂੰਨੀ ਸਮੱਗਲਿੰਗ ਦੀ ਯੋਜਨਾ ਚੱਲ ਰਹੀ ਹੈ । ਇਹ ਸ਼ੋਸ਼ਣ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਨੈੱਟਵਰਕ ਦਾ ਹਿੱਸਾ ਹੈ । ਡਿਪਟੀ ਸੁਪਰਡੈਂਟ ਆਫ਼ ਪੁਲਸ ਅੰਕਿਤਾ ਕਾਂਸੇ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਭਾਲ ਲਈ 2 ਟੀਮਾਂ ਬਣਾਈਆਂ ਗਈਆਂ ਹਨ ।
