7 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਤੇ ਇਕ ਸਰਪੰਚ ਹਿਰਾਸਤ `ਚ
ਅੰਮ੍ਰਿਤਸਰ, 30 ਮਈ 2026 : ਐੱਨ. ਸੀ. ਬੀ. ਦੀ ਟੀਮ (N. C. B. team) ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਸਮੱਗਲਰਾਂ ਨੂੰ 7 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ (heroin) ਸਮੇਤ ਗ੍ਰਿਫ਼ਤਾਰ ਕੀਤਾ ਹੈ ।
ਕਿੰਨੀ ਮਾਤਰਾ ਵਿਚ ਹੈਰੋਇਨ ਕੀਤੀ ਗਈ ਹੈ ਕਾਬੂ
ਜਾਣਕਾਰੀ ਅਨੁਸਾਰ ਸ਼ੁਰੂਆਤੀ ਕਾਰਵਾਈ `ਚ ਪਿੰਡ ਰਾਜੋਕੇ ਤੋਂ ਹਰਚੰਦ ਨਾਮਕ ਸਮੱਗਲਰ ਨੂੰ 916 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ (Arrest) ਕੀਤਾ ਗਿਆ ਅਤੇ ਉਸ ਤੋਂ ਬਾਅਦ ਇਕ ਹੋਰ ਮਾਸਟਰਮਾਈਂਡ ਨੂੰ ਕਾਬੂ ਕੀਤਾ ਗਿਆ । ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਭਾਗ ਨੇ ਇਕ ਸਰਪੰਚ ਨੂੰ ਵੀ ਹਿਰਾਸਤ `ਚ ਲਿਆ ਹੈ, ਜਿਸ ਦੀ ਸਮੱਗਲਰਾਂ ਨਾਲ ਮਿਲੀਭੁਗਤ ਦੀ ਜਾਂਚ ਕੀਤੀ ਜਾ ਰਹੀ ਹੈ । ਹਾਲਾਂਕਿ ਸਰਪੰਚ ਨੇ ਦੱਸਿਆ ਹੈ ਕਿ ਜਿਸ ਘਰੋਂ ਹੈਰੋਇਨ ਫੜੀ ਗਈ ਹੈ, ਉਸ ਘਰ ਨੂੰ ਉਹ ਪਹਿਲਾਂ ਹੀ ਵੇਚ ਚੁੱਕਾ ਹੈ ।
