post

Jasbeer Singh

(Chief Editor)

National

20 ਸਾਲਾ ਆਈ. ਪੀ. ਐਸ. ਦੀ ਡਿਉਟੀ ਜੁਆਇਨ ਕਰਨ ਤੋ ਪਹਿਲਾਂ ਦੁਰਘਟਨਾ ਵਿੱਚ ਮੌਤ

post-img

20 ਸਾਲਾ ਆਈ. ਪੀ. ਐਸ. ਦੀ ਡਿਉਟੀ ਜੁਆਇਨ ਕਰਨ ਤੋ ਪਹਿਲਾਂ ਦੁਰਘਟਨਾ ਵਿੱਚ ਮੌਤ ਹਸਨ, 2 ਦਸੰਬਰ : ਟਰੇੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜਿ਼ਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ ਇੱਕ ਆਈ. ਪੀ. ਐਸ. ਅਧਿਕਾਰੀ ਦੀ ਹਾਦਸੇ ਵਿੱਚ ਮੌਤ ਹੋ ਗਈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 20 ਸਾਲਾ ਹਰਸ਼ ਬਰਧਨ ਕਰਨਾਟਕ ਕੇਡਰ ਦਾ 2023 ਬੈਚ ਦਾ ਆਈ. ਪੀ. ਐਸੀ ਅਧਿਕਾਰੀ ਸੀ ਅਤੇ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ । ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ ਨੂੰ ਵਾਪਰਿਆ ਜਦੋਂ ਹਸਨ ਤਾਲੁਕ ਦੇ ਕਿਤਾਨੇ ਨੇੜੇ ਪੁਲਸ ਦੀ ਗੱਡੀ ਦਾ ਟਾਇਰ ਕਥਿਤ ਤੌਰ ‘ਤੇ ਫਟ ਗਿਆ, ਜਿਸ ਤੋਂ ਬਾਅਦ ਡਰਾਈਵਰ ਨੇ ਗੱਡੀ ਦਾ ਸੰਤੁਲਨ ਗੁਆ ਦਿੱਤਾ ਅਤੇ ਗੱਡੀ ਸੜਕ ਕਿਨਾਰੇ ਇੱਕ ਘਰ ਅਤੇ ਇੱਕ ਦਰੱਖਤ ਨਾਲ ਟਕਰਾ ਗਈ । ਜਾਣਕਾਰੀ ਅਨੁਸਾਰ ਬਰਧਨ ਹੋਲੇਨਾਰਸੀਪੁਰ ਵਿੱਚ ਪ੍ਰੋਬੇਸ਼ਨਰੀ ਸਹਾਇਕ ਪੁਲਸ ਸੁਪਰਡੈਂਟ ਦੇ ਤੌਰ ‘ਤੇ ਡਿਊਟੀ ‘ਤੇ ਰਿਪੋਰਟ ਕਰਨ ਲਈ ਹਸਨ ਜਾ ਰਿਹਾ ਸੀ ।ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਰਧਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਮਾਂਜੇਗੌੜਾ ਨੂੰ ਮਾਮੂਲੀ ਸੱਟਾਂ ਲੱਗੀਆਂ । ਆਈ. ਪੀ. ਐਸ. ਅਧਿਕਾਰੀ ਨੇ ਹਾਲ ਹੀ ਵਿੱਚ ਮੈਸੂਰ ਵਿੱਚ ਕਰਨਾਟਕ ਪੁਲਸ ਅਕੈਡਮੀ ਵਿੱਚ ਆਪਣੀ ਚਾਰ ਹਫ਼ਤਿਆਂ ਦੀ ਸਿਖਲਾਈ ਪੂਰੀ ਕੀਤੀ ਸੀ ।

Related Post