2027 ਚ ਭਾਜਪਾ ਦੀ ਸਰਕਾਰ ਬਣਾਉਣ ਲਈ ਹੋਰ ਤਕੜੇ ਹੋ ਕੇ ਲੜਾਂਗੇ : ਹਰਪਾਲਪੁਰ
- by Jasbeer Singh
- June 25, 2025
2027 ਚ ਭਾਜਪਾ ਦੀ ਸਰਕਾਰ ਬਣਾਉਣ ਲਈ ਹੋਰ ਤਕੜੇ ਹੋ ਕੇ ਲੜਾਂਗੇ : ਹਰਪਾਲਪੁਰ ਪਟਿਆਲਾ, 25 ਜੂਨ : ਅੱਜ ਜ਼ਿਮਨੀ ਚੋਣ ਲੁਧਿਆਣਾ ਚ ਭਾਵੇਂ ਭਾਜਪਾ ਜਿੱਤ ਨਹੀਂ ਸਕੀ ਪਰ ਭਾਜਪਾ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਦਿਲੋਂ ਸੰਤੁਸ਼ਟੀ ਮਿਲੀ ਹੈ ਕਿ ਭਾਜਪਾ ਨੇ ਇਕਜੁੱਟ ਇਕਮੁੱਠ ਹੋ ਕੇ ਪੂਰੀ ਮਜ਼ਬੂਤੀ ਨਾਲ ਅਨੁਸ਼ਾਸਨਿਤ ਤਰੀਕੇ ਨਾਲ ਚੋਣ ਲੜੀ ਹੈ ਤੇ ਸਤਿਕਾਰਤ ਵੋਟਾਂ ਪ੍ਰਾਪਤ ਕੀਤੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹਰਪਾਲਪੁਰ ਨੇ ਕਿਹਾ ਕਿ ਭਾਜਪਾ 2027 ਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀ ਪੱਕੀ ਠਾਣ ਚੁੱਕੀ ਹੈ ਰਹਿੰਦੇ ਡੇਢ ਸਾਲ ਭਾਜਪਾ ਦੀ ਲੀਡਰਸ਼ਿਪ ਪੰਜਾਬ ਚ ਅਣਥੱਕ ਮਿਹਨਤ ਕਰੇਗੀ ਤੇ ਸਮੂਹ ਪੰਜਾਬੀਆਂ ਨਾਲ ਪਰਿਵਾਰਕ ਸਾਂਝ ਬਣਾਉਣ ਚ ਕੋਈ ਕਸਰ ਬਾਕੀ ਨਹੀ ਛੱਡਾਂਗਾ। ਹਰਪਾਲਪੁਰ ਨੇ ਕਿਹਾ ਕਿ ਅੱਜ ਤੱਕ ਦੀਆਂ ਬਣੀਆਂ ਸਾਰੀਆਂ ਸਰਕਾਰਾਂ ਨੇ ਪੰਜਾਬ ਨੂੰ ਕੰਗਾਲ ਬਣਾਉਣ ਚ ਕੋਈ ਕਸਰ ਬਾਕੀ ਨਹੀ ਛੱਡੀ ਨਸ਼ਿਆਂ ਦੀ ਦਲ ਦਲ ਤੇ ਕਰਜ਼ੇ ਦੀ ਮਾਰ ਨੇ ਹਰ ਵਰਗ ਦਾ ਕਚੂਮਰ ਕੱਢਿਆ ਹੋਇਆ ਹੈ ਅਤੇ ਬੇਰੁਜ਼ਗਾਰੀ ਵਰਗੀ ਬਿਮਾਰੀ ਨੇ ਸਾਡੇ ਨੌਜਵਾਨਾਂ ਦੇ ਨਿੱਘਰ ਨਿਰੋਈ ਸੋਚ ਨੂੰ ਵਿਦੇਸ਼ਾਂ ਵਿੱਚ ਧਕੇਲ ਦਿੱਤਾ । ਹਰਪਾਲਪੁਰ ਨੇ ਕਿਹਾ ਕਿ ਪੰਜਾਬ ਨੂੰ ਹਰ ਪੱਖੋਂ ਪੈਰਾਂ ਸਿਰ ਕਰਨ ਲਈ ਨਵੀਂ ਨਰੋਈ ਸੋਚ ਵਾਲੀ ਸਰਕਾਰ ਬਣਾਉਣ ਦੀ ਸਖ਼ਤ ਜ਼ਰੂਰਤ ਹੈ। ਪੰਜਾਬ ਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ,ਨਸ਼ਿਆਂ ਦੇ ਕੋਹੜ ਨੂੰ ਜੜੋ ਪੁੱਟਣ ਲਈ ਤੇ ਪੰਜਾਬ ਦੇ ਕਿਸਾਨਾਂ ਨੂੰ ਮੰਦਹਾਲੀ ਚੋਂ ਬਚਾਉਣ ਲਈ ਅਤੇ ਪੰਜਾਬ ਦੇ ਸਾਰੇ ਵਰਗਾਂ ਦੇ ਭਵਿੱਖ ਨੂੰ ਬਚਾਉਣ ਲਈ ਦੂਰਅੰਦੇਸੀ ਸੋਚ ਰੱਖਣ ਵਾਲੀ ਸਰਕਾਰ ਬਣਾਉਣ ਦੀ ਲੋੜ ਹੈ ਜੋ ਪੰਜਾਬ ਨੂੰ ਪੈਰਾਸਿਰ ਕਰਨ ਲਈ ਯਤਨਸ਼ੀਲ ਹੋਵੇ। ਕੇਂਦਰ ਸਰਕਾਰ ਦੀ ਸਾਂਝਦਾਰੀ ਨਾਲ ਪੰਜਾਬ ਨੂੰ ਆਰਥਿਕਤਾ ਅਤੇ ਚੌਪਾਸੇ ਆਈ ਗਿਰਾਵਟ ਨੂੰ ਪੂਰਨਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਇਕ ਦੂਜੇ ਦੀਆਂ ਭਾਈਵਾਲ ਹੋਣ। ਤਾ ਜੋ ਕੇਂਦਰ ਦੀ ਵੱਡੇ ਪੱਧਰ ਉਤੇ ਮੱਦਦ ਲਈ ਜਾਵੇ। ਹਰਪਾਲਪੁਰ ਨੇ ਕਿਹਾ ਕਿ ਸਮੁੱਚੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਬੁਲੰਦੀਆਂ ਛੂਹਣ ਲਈ ਤੇ ਕਰਜ਼ੇ ਦੇ ਦੈਂਤ ਤੋਂ ਬਚਾਉਣ ਲਈ, ਪੰਜਾਬ ਚ ਨਸ਼ੇ ਦੇ ਕੋਹੜ ਨੂੰ ਨੱਥ ਪਾਉਣ ਲਈ,ਬੇਰੁਜ਼ਗਾਰੀ ਦੀ ਭੱਠੀ ਚੌ ਨੌਜਵਾਨਾਂ ਨੂੰ ਕੱਢਣ ਲਈ ਤੇ ਕਿਸਾਨਾਂ ਮਜ਼ਦੂਰਾਂ ਦੇ ਚੁਲੇ ਬੱਲਦੇ ਰੱਖਣ ਲਈ ਇੱਕ ਨਵੀਂ ਨਰੋਈ ਤੇ ਦੂਰਅੰਦੇਸੀ ਸੋਚ ਵਾਲੀ ਸਰਕਾਰ ਦੀ ਸਥਾਪਨਾ ਬਹੁਤ ਜ਼ਰੂਰੀ ਹੈ ਜੋ ਕਿ ਪੰਜਾਬੀਆਂ ਨੂੰ ਭਾਜਪਾ ਵਿੱਚੋਂ ਹੀ ਨਜ਼ਰ ਆਉਂਦੀ ਹੈ ਤੇ ਭਾਜਪਾ ਹੀ ਪੰਜਾਬ ਨੂੰ ਹੱਸਦਾ ਵੱਸਦਾ ਖੇਡਦਾ ਬਣਾਉਣ ਵਿੱਚ ਕਾਰਗਰ ਸਿੱਧ ਹੋ ਸਕਦੀ ਹੈ ਸੋ ਪੰਜਾਬ ਦੇ ਲੋਕ ਇਕ ਮੌਕਾ ਭਾਜਪਾ ਨੂੰ ਦੇਣ ਬਾਰੇ ਆਪਣਾ ਮਨ ਬਣਾ ਰਹੇ ਹਨ 2027 ਚ ਭਾਜਪਾ ਪੰਜਾਬ ਨੂੰ ਨਿੱਘਰ ਨਰੋਆ ਨਵੀਂ ਸੋਚ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਕਸਕਦਮਾ ਤੇ ਚਲਣ ਵਾਲਾ ਰਾਜ ਭਾਗ ਦੇਣਾ ਲੋਚਦੀ ਹੈ ਤਾ ਜੋ ਹਰ ਵਰਗ ਨੂੰ ਇਨਸਾਫ ਮਿਲ ਸਕੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ ।
