
Haryana News
0
ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਝਟਕਿਆਂ ਕਾਰਨ 22 ਯਾਤਰੀਆਂ ਦੀ ਰੀੜ੍ਹ ਦੀ ਹੱਡੀ ’ਤੇ ਸੱਟਾਂ ਲੱਗੀਆਂ
- by Aaksh News
- May 27, 2024

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ਝਟਕਿਆਂ ਕਾਰਨ 22 ਯਾਤਰੀਆਂ ਦੀਆਂ ਰੀੜ੍ਹ ਦੀ ਹੱਡੀ ਤੇ ਛੇ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ। ਹਸਪਤਾਲ ਨੇ ਕਿਹਾ ਕਿ ਜ਼ਖਮੀ 20 ਵਿਅਕਤੀ ਇੰਟੈਂਸਿਵ ਕੇਅਰ ਯੂਨਿਟ ‘ਚ ਹਨ ਪਰ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਲੰਡਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਵਾਲੇ ਜਹਾਜ਼ ਨੂੰ ਮੰਗਲਵਾਰ ਨੂੰ ਅਚਾਨਕ ਜ਼ੋਰਦਾਰ ਝਟਕੇ ਲੱਗੇ ਸਨ। ਜਹਾਜ਼ 3 ਮਿੰਟਾਂ ਅੰਦਰ ਇਹ 6,000 ਫੁੱਟ ਹੇਠਾਂ ਆ ਗਿਆ ਸੀ। ਇਸ ਕਾਰਨ 73 ਸਾਲਾ ਬਰਤਾਨਵੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਹਾਜ਼ ਵਿੱਚ 229 ਵਿਅਕਤੀ ਸਵਾਰ ਸਨ ਤੇ ਇਨ੍ਹਾਂ ’ਚ 18 ਚਾਲਕ ਦਲ ਦੇ ਮੈਂਬਰ ਸਨ।