post

Jasbeer Singh

(Chief Editor)

National

ਝਾਰਖੰਡ ਦੇ 27 ਬੱਚਿਆਂ ਨੂੰ ਸਮੱਗਲ ਕਰਕੇ ਭੇਜਿਆ ਨੇਪਾਲ ਭੇਜਿਆ

post-img

ਝਾਰਖੰਡ ਦੇ 27 ਬੱਚਿਆਂ ਨੂੰ ਸਮੱਗਲ ਕਰਕੇ ਭੇਜਿਆ ਨੇਪਾਲ ਭੇਜਿਆ ਚਾਈਬਾਸਾ (ਝਾਰਖੰਡ), 11 ਦਸੰਬਰ 2025 : ਝਾਰਖੰਡ ਦੇ ਪੱਛਮੀ ਸਿੰਘਭੂਮ ਜਿ਼ਲੇ `ਚ ਪੁਲਸ ਨੇ 27 ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਬਿਹਤਰ ਜੀਵਨ ਦੇਣ ਦੇ ਬਹਾਨੇ ਸਮੱਗਲਿੰਗ ਕਰ ਕੇ ਨੇਪਾਲ ਲਿਜਾਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਬੱਚਿਆਂ ਦੀ ਧਰਮ ਤਬਦੀਲੀ ਕਰਨ ਦੀ ਕੀਤੀ ਗਈ ਸੀ ਕੋਸਿ਼ਸ਼ ਅਧਿਕਾਰੀ ਨੇ ਦੱਸਿਆ ਕਿ ਮਾਮਲੇ `ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ (ਬੱਚਿਆਂ ਦੀ) ਧਰਮ ਤਬਦੀਲੀ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ । ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਹਾਲ ਹੀ `ਚ 27 ਬੱਚਿਆਂ `ਚੋਂ 2 ਬੱਚੇ ਸਮੱਗਲਰਾਂ ਦੇ ਚੁੰਗਲ `ਚੋਂ ਭੱਜਣ `ਚ ਕਾਮਯਾਬ ਰਹੇ ਅਤੇ ਫਿਰ ਘਰ ਪਰਤਣ `ਤੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਆਪਣੀ ਹੱਡਬੀਤੀ ਸੁਣਾਈ। 11 ਵਿਚੋਂ 4 ਬੱਚੇ ਆ ਗਏ ਹਨ ਵਾਪਸ ਤੇ ਪੰਜੇ ਅਜੇ ਵੀ ਹਨ ਨੇਪਾਲ ਵਿਚ ਪੁਲਸ ਸੁਪਰਡੈਂਟ ਅਮਿਤ ਰੇਣੂ ਨੇ ਦੱਸਿਆ ਕਿ ਜਾਂਚ ਤਹਿਤ ਇਕ ਟੀਮ ਨੂੰ ਉਨ੍ਹਾਂ ਦੋਵਾਂ ਬੱਚਿਆਂ ਦੇ ਪਿੰਡ `ਚ ਭੇਜਿਆ ਗਿਆ ਸੀ, ਜਿੱਥੇ ਇਹ ਪਤਾ ਲੱਗਾ ਕਿ ਉਸ ਪਿੰਡ ਦੇ 11 ਹੋਰ ਬੱਚਿਆਂ ਨੂੰ ਵਰਗਲਾ ਕੇ ਨੇਪਾਲ ਲਿਜਾਇਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਮੱਗਲਿੰਗ ਦਾ ਸ਼ਿਕਾਰ ਹੋਏ ਬੱਚਿਆਂ `ਚੋਂ 4 ਹੋਰ ਬੱਚੇ ਬੁੱਧਵਾਰ ਨੂੰ ਵਾਪਸ ਪਰਤ ਆਏ। ਉਨ੍ਹਾਂ ਦੱਸਿਆ ਕਿ 11 ਬੱਚਿਆਂ `ਚੋਂ 5 ਅਜੇ ਵੀ ਨੇਪਾਲ `ਚ ਹਨ ਅਤੇ ਜਿ਼ਲਾ ਪ੍ਰਸ਼ਾਸਨ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸਿ਼ਸ਼ ਕਰ ਰਿਹਾ ਹੈ।

Related Post

Instagram