

ਪਟਿਆਲਾ ਫੋਕਲ ਪੁਆਇੰਟ ‘ਚ 3.5 ਏਕੜ ਦਾ ਮੀਆਵਾਕੀ ਜੰਗਲ ਲੱਗੇਗਾ -ਨਗਰ ਨਿਗਮ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਮਦਦ ਨਾਲ ਜੰਗਲ ਲਾਉਣ ਦੀ ਸ਼ੁਰੂਆਤ -ਈਕੋਸਿੱਖ ਪਲਾਂਟੇਸ਼ਨ ਟੀਮ ਵੱਲੋਂ 3 ਮਹੀਨਿਆਂ ਦੇ ਅੰਦਰ ਬੂਟੇ ਲਗਾਉਣ ਨਾਲ ਮੁਕੰਮਲ ਹੋਵੇਗਾ ਜੰਗਲ -ਜੰਗਲ ‘ਚ 45 ਕਿਸਮਾਂ ਦੇ 35,000 ਦੇਸੀ, ਫਲਦਾਰ ਤੇ ਛਾਂਦਾਰ ਬੂਟੇ ਲੱਗਣਗੇ ਪਟਿਆਲਾ, 15 ਅਪ੍ਰੈਲ : ਵਾਤਾਵਰਨ ਸ਼ੁੱਧਤਾ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਨਗਰ ਨਿਗਮ ਪਟਿਆਲਾ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਪਟਿਆਲਾ ਫੋਕਲ ਪੁਆਇੰਟ ਵਿਖੇ 3.5 ਏਕੜ ਦਾ ਮੀਆਵਾਕੀ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਹੈ । ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਅੱਜ ਮਟੀਰੀਅਲ ਰਿਕਵਰੀ ਫੈਸਿਲਿਟੀ ਸੈਂਟਰ ਨੇੜੇ ਕੀਤੀ ਗਈ । ਇਸ ਪਹਿਲਕਦਮੀ ਬਾਰੇ ਵੇਰਵੇ ਸਾਂਝੇ ਕਰਦੇ ਹੋਏ, ਨਗਰ ਨਿਗਮ ਦੇ ਕਮਿਸ਼ਨਰ, ਪਰਮਵੀਰ ਸਿੰਘ ਨੇ ਕਿਹਾ ਕਿ ਇਸ ਖੇਤਰ ਵਿੱਚ ਦੋ ਮੀਆਵਾਕੀ ਜੰਗਲ ਵਿਕਸਤ ਕੀਤੇ ਜਾਣਗੇ, ਜਿਨ੍ਹਾਂ ਨੂੰ ਈਕੋਸਿੱਖ ਦੀ ਪਲਾਂਟੇਸ਼ਨ ਟੀਮ ਵੱਲੋਂ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਵੀ. ਐਸ. ਐਸ. ਐਲ. ਵੱਲੋਂ ਆਪਣੀ ਸੀ. ਐਸ. ਆਰ. ਪਹਿਲਕਦਮੀ ਪ੍ਰੋਜੈਕਟ ਪ੍ਰਕ੍ਰਿਤੀ ਦੇ ਤਹਿਤ ਲਗਾਇਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਇਸ ਜੰਗਲ ਵਿੱਚ ਲਗਭਗ 35,000 ਬੂਟੇ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋਂ ਪ੍ਰਤੀ ਏਕੜ 10,000 ਪੌਦੇ ਦੀ ਘਣਤਾ 'ਤੇ - 45 ਕਿਸਮਾਂ ਦੇ ਦੇਸੀ ਅਤੇ ਫਲ ਤੇ ਛਾਂਦਾਰ ਬੂਟੇ ਸ਼ਾਮਲ ਹਨ । ਇਸ ਜੰਗਲ ਵਿੱਚ ਬੂਟੇ ਲਗਾਉਣ ਦੀ ਰਸਮੀ ਸ਼ੁਰੂਆਤ ਅੱਜ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਗੁਰਪ੍ਰੀਤ ਵਾਲੀਆ ਨੇ ਆਪਣੀ ਟੀਮ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਨੁਮਾਇੰਦਿਆਂ ਨਾਲ ਕੀਤੀ । ਵਰਧਮਾਨ ਸਪੈਸ਼ਲ ਸਟੀਲਜ਼ ਦੇ ਸੀਨੀਅਰ ਸੀਐਸਆਰ ਮੈਨੇਜਰ ਅਮਿਤ ਧਵਨ ਨੇ ਦੱਸਿਆ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਅਜਿਹੇ ਜੰਗਲ ਲਗਾਉਣ ਤੋਂ ਬਾਅਦ, ਵਰਧਮਾਨ ਸਪੈਸ਼ਲ ਸਟੀਲਜ਼ ਵਲੋਂ ਪਟਿਆਲਾ ਵਿੱਚ ਵਿਕਸਤ ਕੀਤਾ ਜਾ ਰਿਹਾ ਇਹ ਅੱਠਵਾਂ ਮੀਆਵਾਕੀ ਜੰਗਲ ਹੈ । ਉਨ੍ਹਾਂ ਅੱਗੇ ਕਿਹਾ ਕਿ ਵੀ. ਐਸ. ਐਸ. ਐਲ. ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਵਾਈਸ ਚੇਅਰਮੈਨ, ਸਚਿਤ ਜੈਨ ਦੀ ਅਗਵਾਈ ਹੇਠ ਪੰਜਾਬ ਵਿੱਚ ਕੁੱਲ 1,000 ਏਕੜ ਵਿੱਚ ਜੰਗਲ ਵਿਕਸਤ ਕਰਨ ਲਈ ਵਚਨਬੱਧ ਹੈ । ਸਮਝੌਤੇ ਵਜੋਂ, ਵਰਧਮਾਨ ਸਪੈਸ਼ਲ ਸਟੀਲਜ਼ ਵਲੋਂ ਪਟਿਆਲਾ ਨਗਰ ਨਿਗਮ ਨੂੰ ਸੌਂਪਣ ਤੋਂ ਪਹਿਲਾਂ ਤਿੰਨ ਸਾਲਾਂ ਦੀ ਮਿਆਦ ਲਈ ਜੰਗਲ ਦੀ ਦੇਖਭਾਲ ਕੀਤੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.