post

Jasbeer Singh

(Chief Editor)

Patiala News

ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਪਟਿਆਲਾ ਮਾਮਲੇ ਦੀ ਜਾਂਚ ਕਮੇਟੀ ਦੇ 3 ਮੈਂਬਰਾਂ ਦਿੱਤਾ ਅਸਤੀਫਾ

post-img

ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਪਟਿਆਲਾ ਮਾਮਲੇ ਦੀ ਜਾਂਚ ਕਮੇਟੀ ਦੇ 3 ਮੈਂਬਰਾਂ ਦਿੱਤਾ ਅਸਤੀਫਾ ਪਟਿਆਲਾ : ਪਟਿਆਲਾ ਭਾਦਸੋਂ ਰੋਡ ਤੇ ਬਣੀ ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਟੀ ਪਟਿਆਲਾ ਦਾ ਰੌਲਾ ਰੱਪਾ ਖਤਮ ਕਰਨ ਲਈ ਬਣਾਈ ਗਈ 9 ਮੈਂਬਰਾਂ ਤੇ ਆਧਾਰਤ ਜਾਂਚ ਕਮੇਟੀ ਦੇ ਮੈਂਬਰਾਂ ਵਿਚੋਂ ਤਿੰਨ ਮੈਂਬਰਾਂ ਜਾਂਚ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ।ਦੱਸਣਯੋਗ ਹੈ ਕਿ ਵਿਦਿਆਰਥੀ ਜਿਥੇ ਵੀ. ਸੀ. ਦੇ ਅਸਤੀਫੇ ਦੀ ਮੰਗ ਤੇ ਅੜੇ ਹੋਏ ਹਨ ਦੇ ਚਲਦਿਆਂ ਅੱਜ ਧਰਨੇ ਨੂੰ ਪੰਜਵਾਂ ਦਿਨ ਵੀ ਹੋ ਚੁੱਕਿਆ ਹੈ।ਉਪਰੋਕਤ ਯੂਨੀਵਰਸਿਟੀ ਵਿਚ 22 ਸਤੰਬਰ ਨੂੰ ਯੂਨੀਵਰਸਿਟੀ ਦੇ ਵੀ. ਸੀ. ਵਲੋਂ ਲੜਕੀਆਂ ਦੇ ਹੋਸਟਲ ਅੰਦਰ ਬਣੇ ਕਮਰਿਆਂ ਵਿਚ ਜਿਥੇ ਅਚਨਚੇਤ ਚੈਕਿੰਗ ਕੀਤੀ ਸੀ, ਉਥੇ ਹੀ ਵਿਦਿਆਰਥਣਾ ਦੇ ਕੱਪੜੇ ਪਾਉਣ ਨੂੰ ਲੈ ਕੇ ਗੱਲ ਵੀ ਆਖੀ ਸੀ, ਜਿਸ ਦੇ ਚਲਦਿਆਂ ਵਿਦਿਆਰਥਣਾਂ ਇਸਨੂੰ ਗਲਤ ਕਰਾਰ ਦਿੱਤਾ ਤੇ ਰੋਸ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ 9 ਮੈਂਬਰਾਂ ਵਿਚੋਂ ਤਿੰਨ ਵਲੋਂ ਅਸਤੀਫਾ ਦਿੱਤਾ ਗਿਆ ਹੈ ਵਿਚ ਕੰਟਰੋਲਰ ਪ੍ਰੀਖਿਆ ਡਾ. ਸ਼ਰਨਜੀਤ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਮਨੋਜ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਜਸਲੀਨ ਕੇਵਲਾਨੀ ਸ਼ਾਮਲ ਹਨ। ਹਾਲਾਂਕਿ ਰਜਿਸਟਰਾਰ ਨੇ ਕਿਹਾ ਕਿ ਕੁਝ ਗਲਤਫਹਿਮੀ ਸੀ ਤੇ ਅਸੀਂ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ, ਜਦੋਂ ਕਿ ਬੁੱਧਵਾਰ ਨੂੰ ਗਰਮੀ ਕਾਰਨ ਪ੍ਰਦਰਸ਼ਨ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਹਾਲਤ ਵਿਗੜ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੀ ਪਟਿਆਲਾ ਵਿਖੇ ਯੂਨੀਵਰਸਿਟੀ ਪਹੁੰਚੇ ਸਨ ਨੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਤੇ ਨਾਲ ਹੀ ਵਿਦਿਆਰਥੀਆਂ ਅਤੇ ਵੀ. ਸੀ. ਨਾਲ ਗੱਲਬਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।

Related Post