
ਪਟਿਆਲਾ ਜਿਲ੍ਹਾ ਦੇ 3 ਵਲੰਟੀਅਰ ਬਣੇ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ
- by Jasbeer Singh
- June 27, 2025

ਪਟਿਆਲਾ ਜਿਲ੍ਹਾ ਦੇ 3 ਵਲੰਟੀਅਰ ਬਣੇ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਪਟਿਆਲਾ, 27 ਜੂਨ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਜਿਲੇ ਦੇ 3 ਵਲੰਟੀਅਰਾਂ ਨੂੰ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਨਿਯੁੱਕਤ ਕੀਤਾ ਗਿਆ ਹੈ । ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੁਚਨਾ ਮੁਤਾਬਕ ਪੰਜਾਬ ਦੇ 11 ਨੌਜਵਾਨਾਂ ਨੂੰ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਮੈਂਬਰ ਬਣਾਇਆ ਗਿਆ ਹੈ । ਇਨਾ ਵਿਚੋਂ ਤੇਜਿੰਦਰ ਖਹਿਰਾ, ਪਾਰਸ ਸ਼ਰਮਾ ਅਤੇ ਨਵਦੀਪ ਸਿੰਘ ਜਿਲਾ ਪਟਿਆਲਾ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਚੋ ਆਉਦੇ ਹਨ। ਇਸ ਮੌਕੇੇ ਮੈਂਬਰ ਨਾਮਜ਼ਦ ਕਰਨ ਉਪਰੰਤ ਇਨਾ ਨਵਨਿਯੁਕਤ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੀ ਅਜਿਹੀ ਸਰਕਾਰ ਹੈ, ਜਿਸ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਤਾਕਤ ਸੌਂਪੀ ਹੈ। ਇੰਸ ਲਈ ਇਹ ਤਾਕਤ 2027 ਚ ਮੁੜ ਆਪ ਸਰਕਾਰ ਲਿਆਉਣ ਚ ਅਹਿਮ ਰੋਲ ਅਦਾ ਕਰੇਗੀ। ਇਨਾ ਨੌਜਵਾਨ ਆਗੂਆਂ ਨੇ ਕਿਹਾ ਕਿ ਨੌਜਵਾਨ ਦੇਸ ਦੀ ਰੀੜ ਦੀ ਹੱਡੀ ਹੁੰਦੇ ਹਨ, ਇਸ ਲਈ ਇਨਾ ਨਿਯੁਕਤੀਆ ਨਾਲ ਨੌਜਵਾਨਾਂ ਦੇ ਹੱਥ ਤਾਕਤ ਆਈ ਹੈ ਅਸੀਂ ਲੋਕ ਹਿੱਤ ਦੇ ਕੰਮ ਪਹਿਲ ਦੇ ਅਧਾਰ ਤੇ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਲੋੜਵੰਦ ਤਕ ਪਹੁੰਚਾਵਾਂਗੇ ।