post

Jasbeer Singh

(Chief Editor)

National

ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

post-img

ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ ਮੁੰਬਈ, 14 ਦਸੰਬਰ 2025 : ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਇੰਡੀਗੋ ਦੇ ਸੰਚਾਲਨ `ਚ ਵਿਘਨ ਪਾਉਣ ਦੇ ਦੇਸ਼ ਹੇਠ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਕੌਣ ਹੁੰਦੇ ਹਨ ਇਹ ਇੰਸਪੈਕਟਰ ਇਹ ਇੰਸਪੈਕਟਰ ਡੀ. ਜੀ. ਸੀ. ਏ. ਦੇ ਸੀਨੀਅਰ ਅਧਿਕਾਰੀ ਹੁੰਦੇ ਹਨ ਜੋ ਰੈਗੂਲੇਟਰੀ ਤੇ ਸੁਰੱਖਿਆ ਨਿਗਰਾਨੀ ਦਾ ਕੰਮ ਕਰਦੇ ਹਨ। ਉਹ ਅਕਸਰ ਏਅਰਲਾਈਨ ਸੰਚਾਲਨ ਦੀ ਨਿਗਰਾਨੀ ਲਈ ਤਾਇਨਾਤ ਹੁੰਦੇ ਹਨ। ਇਕ ਸੂਤਰ ਨੇ ਕਿਹਾ ਕਿ ਇੰਡੀਗੋ ਦੀਆਂ ਉਡਾਣਾਂ `ਚ ਪਏ ਵਿਘਨ ਦੇ ਸੰਬੰਧ `ਚ ਡੀ. ਜੀ. ਸੀ. ਏ. ਦੇ 4 ਅਧਿਕਾਰੀ ਮੁਅੱਤਲ ਕੀਤੇ ਗਏ ਹਨ। ਇੰਡੀਗੋ ਨੇ ਸ਼ੁੱਕਰਵਾਰ ਬੈਂਗਲੁਰੂ ਹਵਾਈ ਅੱਡੇ ਤੋਂ 54 ਉਡਾਣਾਂ ਰੱਦ ਕੀਤੀਆਂ।ਇਨ੍ਹਾਂ `ਚ 31 ਆਉਣ ਵਾਲੀਆਂ ਤੇ 23 ਜਾਣ ਵਾਲੀਆਂ ਸਨ । ਏਅਰਲਾਈਨ ਨੇ ਵੀਰਵਾਰ ਦਿੱਲੀ ਤੇ ਬੈਂਗਲੁਰੂ ਤੋਂ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਸਨ। 58.75 ਕਰੋੜ ਰੁਪਏ ਦਾ ਟੈਕਸ ਨੋਟਿਸ ਵੀ ਮਿਲਿਆ ਇਸ ਦੌਰਾਨ ਸੈਂਟਰਲ ਜੀ.ਐੱਸ. ਟੀ. ਨਾਲ ਸਬੰਧਤ ਇਕ ਮਾਮਲੇ `ਚ ਇੰਡੀਗੋ ਨੂੰ 58.75 ਕਰੋੜ ਰੁਪਏ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਇੰਡੀਗੋ ਨੇ ਸ਼ੁੱਕਰਵਾਰ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਕਿ ਉਸ ਨੂੰ ਟੈਕਸ ਵਿਭਾਗ ਦੇ ਦੱਖਣੀ ਦਿੱਲੀ ਕਮਿਸ਼ਨਰੇਟ ਦੇ ਵਧੀਕ ਕਮਿਸ਼ਨਰ ਤੋਂ ਇਹ ਨੋਟਿਸ ਵੀਰਵਾਰ 11 ਦਸੰਬਰ ਨੂੰ ਮਿਲਿਆ। ਨੋਟਿਸ `ਚ ਏਅਰਲਾਈਨ ਨੂੰ ਵਿੱਤੀ ਸਾਲ 2020-21 ਲਈ 58 ਕਰੋੜ 74 ਲੱਖ 99 ਹਜ਼ਾਰ 439 ਰੁਪਏ ਦਾ ਜੁਰਮਾਨਾ ਭਰਨ ਲਈ ਕਿਹਾ ਗਿਆ ਹੈ। ਇੰਡੀਗੋ ਨਿਰਪੱਖ ਵਪਾਰ ਰੈਗੂਲੇਟਰੀ ਜਾਂਚ ਦੇ ਘੇਰੇ `ਚ ਨਿਰਪੱਖ ਵਪਾਰ ਰੈਗੂਲੇਟਰ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਮੁਕਾਬਲੇ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ? ਇਹ ਜਾਣਕਾਰੀ ਏਅਰਲਾਈਨ ਨੂੰ ਉਡਾਣਾਂ `ਚ ਵਿਘਨ ਨੂੰ ਲੈ ਕੇ ਰੈਗੂਲੇਟਰੀ ਜਾਂਚ ਦਾ ਸਾਹਮਣਾ ਕਰਨ ਦੌਰਾਨ ਆਈ ਹੈ। ਇਸ ਸਬੰਧੀ ਇੰਡੀਗੋ ਵਿਰੁੱਧ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਸੰਕਟ ਦੀ ਜਾਂਚ ਅਮਰੀਕੀ ਕੰਪਨੀ ਨੂੰ ਸੌਂਪੀ ਗਈ ਇੰਡੀਗੋ ਨੇ ਪਿਛਲੇ ਹਫ਼ਤੇ ਵੱਡੀ ਗਿਣਤੀ `ਚ ਉਡਾਣਾਂ ਨੂੰ ਰੱਦ ਕਰਨ ਤੇ ਪਹਿਲਾਂ ਦੇਰੀ ਦੇ ਕਾਰਨਾਂ ਦੀ ਜਾਂਚ ਕਰਨ ਦੀ ਜਿ਼ੰਮੇਵਾਰੀ ਇਕ ਅਮਰੀਕੀ ਕੰਪਨੀ ਨੂੰ ਸੌਂਪੀ ਹੈ ।ਜਾਂਚ ਦੀ ਅਗਵਾਈ ਹਵਾਬਾਜ਼ੀ ਸੁਰੱਖਿਆ ਦੇ ਤਜਰਬੇਕਾਰ ਕੈਪਟਨ ਜੌਨ ਇਲਸਨ ਕਰਨਗੇ, ਜਿਨ੍ਹਾਂ ਅਮਰੀਕੀ ਹਵਾਬਾਜ਼ੀ ਰੈਗੂਲੇਟਰ ਐੱਫ. ਏ. ਏ., ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਗਠਨ ਤੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਐਸੋਸੀਏਸ਼ਨ ਦੇ ਨਾਲ-ਨਾਲ ਕਈ ਪ੍ਰਮੁੱਖ ਗਲੋਬਲ ਏਅਰਲਾਈਨਾਂ ਨਾਲ ਕੰਮ ਕੀਤਾ ਹੈ। ਆਪਣੇ ਬਿਸਤਰੇ ਨਾਲ ਬੈਂਗਲੁਰੂ ਹਵਾਈ ਅੱਡੇ `ਤੇ ਪਹੁੰਚਿਆ ਮੁਸਾਫਰ ਇੰਡੀਗੋ ਏਅਰਲਾਈਨਜ਼ `ਚ ਮਾੜੀ ਵਿਵਸਥਾ ਦਰਮਿਆਨ ਇਕ ਮੁਸਾਫਰ ਆਪਣਾ ਬਿਸਤਰਾ ਲੈ ਕੇ ਸਥਾਨਕ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਪਹੁੰਚਿਆ। ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਆਖਰੀ ਸਮੇਂ ਦੀਆਂ ਉਡਾਣਾਂ ਰੱਦ ਕਰਨ ਤੇ ਦੇਰੀ ਦਾ ਸਾਹਮਣਾ ਕਰ ਰਹੇ ਮੁਸਾਫਰਾਂ ਦੀ ਵਧ ਰਹੀ ਨਿਰਾਸ਼ਾ ਨੂੰ ਉਜਾਗਰ ਕਰਦੀ ਹੈ। ਇਹ ਦ੍ਰਿਸ਼ ਮਜ਼ਾਕੀਆ ਤੇ ਪ੍ਰੇਸ਼ਾਨ ਕਰਨ ਵਾਲਾ ਦੋਵਾਂ ਤਰ੍ਹਾਂ ਦਾ ਹੈ। ਵੀਡੀਓ `ਚ ਇਕ ਮੁਸਾਫਰ ਰ ਨੂੰ? ਨੂੰ ਆਪਣੇ ਬਿਸਤਰੇ ਨਾਲ ਹਵਾਈ ਅੱਡੇ ਦੇ ਟਰਮੀਨਲ ਚੋਂ ਲੰਘਦੇ ਵੇਖਿਆ ਜਾ ਸਕਦਾ ਹੈ ਜਦੋਂ ਕਿ ਹੋਰ ਮੁਸਾਫਰ ਉਸ ਨੂੰ ਹੈਰਾਨੀ ਭਰੇ ਢੰਗ ਨਾਲ ਵੇਖ ਰਹੇ ਹਨ।

Related Post

Instagram