National
0
ਬਿਹਾਰ ਵਿੱਚ ਜੀਵਿਤਪੁਤ੍ਰਿਕਾ ਵ੍ਰਤ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕ ਨਦੀਆਂ ਅਤੇ ਤਾਲਾ
- by Jasbeer Singh
- September 26, 2024
ਬਿਹਾਰ ਵਿੱਚ ਜੀਵਿਤਪੁਤ੍ਰਿਕਾ ਵ੍ਰਤ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕ ਨਦੀਆਂ ਅਤੇ ਤਾਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ ਡੁੱਬ ਗਏ ਅਤੇ ਤਿੰਨ ਹੋਰ ਲਾਪਤਾ ਹੋ ਗਏ : ਸੂਬਾ ਸਰਕਾਰ ਬਿਹਾਰ : ਬਿਹਾਰ ਵਿੱਚ ਜੀਵਿਤਪੁਤ੍ਰਿਕਾ ਵ੍ਰਤ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕ ਨਦੀਆਂ ਅਤੇ ਤਾਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ ਡੁੱਬ ਗਏ ਅਤੇ ਤਿੰਨ ਹੋਰ ਲਾਪਤਾ ਹੋ ਗਏ।ਸੂਬਾ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ `ਚ ਇਹ ਜਾਣਕਾਰੀ ਦਿੱਤੀ। ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜਿਲ੍ਹਿਆ `ਚ ਵਾਪਰੀਆਂ। ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ ਔਰਤਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ।
