post

Jasbeer Singh

(Chief Editor)

National

ਤਾਲਾਬ ਤੇ ਗੰਗਾ ਨਦੀ `ਚ ਡੁੱਬਣ ਕਾਰਨ ਹੋਈ 5 ਬੱਚਿਆਂ ਦੀ ਮੌਤ

post-img

ਤਾਲਾਬ ਤੇ ਗੰਗਾ ਨਦੀ `ਚ ਡੁੱਬਣ ਕਾਰਨ ਹੋਈ 5 ਬੱਚਿਆਂ ਦੀ ਮੌਤ

ਉਤਰ ਪ੍ਰਦੇਸ਼, 6 ਜੂਨ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਮੀਰਪੁਰ ਅਤੇ ਬਿਜਨੌਰ ਜਿ਼ਲਿਆਂ ਵਿਚ ਵੱਖ-ਵੱਖ ਹਾਦਸਿਆਂ ਵਿਚ ਪਾਣੀ ਵਿਚ ਡੁੱਬਣ (Drowning) ਕਾਰਨ 5 ਬੱਚਿਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਜੋ ਡੁੱਬ ਕੇ ਮਰ ਗਏ

ਹਮੀਰਪੁਰ ਵਿਚ ਤਾਲਾਬ ਵਿਚ ਡੁੱਬਣ ਕਾਰਨ 3 ਸਕੇ ਭੈਣ-ਭਰਾਵਾਂ ਦੀ ਜਾਨ ਚਲੀ ਗਈ, ਜਦੋਂ ਕਿ ਬਿਜਨੌਰ ਵਿਚ ਗੰਗਾ ਨਦੀ ਵਿਚ ਨਹਾਉਂਦੇ ਸਮੇਂ 2 ਨਾਬਾਲਗ ਡੁੱਬ ਗਏ । ਹਮੀਰਪੁਰ ਦੇ ਬਿੰਵਾਰ ਥਾਣਾ ਖੇਤਰ ਦੇ ਛਾਨੀ ਪਿੰਡ ਵਿਚ ਅੰਮ੍ਰਿਤ ਸਰੋਵਰ ਵਿਚ ਨਹਾਉਂਦੇ ਸਮੇਂ ਸਿ਼ਵੇਂਦਰ (10), ਰੁਦ੍ਰਿਸ਼ (8) ਅਤੇ ਮਾਂਡਵੀ (5) ਡੂੰਘੇ ਪਾਣੀ ਵਿਚ ਚਲੇ ਗਏ । ਬੱਚਿਆਂ ਦੀ ਮਾਂ ਪਾਰਵਤੀ ਤਾਲਾਬ ਦੇ ਕੰਢੇ ਕੱਪੜੇ ਧੋ ਰਹੀ ਸੀ । ਪਿੰਡ ਵਾਸੀਆਂ ਨੇ ਤਿੰਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

ਲਾਸ਼ਾਂ ਬਰਾਮਦ ਕਰਕੇ ਭੇਜ ਦਿੱਤੀਆਂ ਗਈਆਂ ਹਨ ਪੋਸਟਮਾਰਟਮ ਲਈ

ਦੂਜੇ ਪਾਸੇ, ਬਿਜਨੌਰ ਦੇ ਮੰਡਾਵਰ ਇਲਾਕੇ ਵਿਚ ਸ਼ਾਹਬਾਜ਼ (17) ਅਤੇ ਦਿਲਸ਼ਾਦ (16) ਬਾਲਾਵਾਲੀ ਪੁਲ ਦੇ ਹੇਠਾਂ ਗੰਗਾ ਨਦੀ ਵਿਚ ਨਹਾਉਂਦੇ ਸਮੇਂ ਡੁੱਬ ਗਏ । ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤੀਆਂ ਗਈਆਂ ਹਨ । ਦੱਸਿਆ ਗਿਆ ਹੈ ਕਿ ਦੋਵੇਂ ਕਿਸ਼ੋਰ ਚੰਡੀਗੜ੍ਹ ਵਿਚ ਫਰਨੀਚਰ ਦਾ ਕੰਮ ਕਰਦੇ ਸਨ ਅਤੇ ਈਦ-ਉਲ-ਅਹਾ ਦੇ ਤਿਉਹਾਰ ਮੌਕੇ ਘਰ ਆਏ ਹੋਏ ਸਨ ।

Related Post

Instagram