
ਪਟਿਆਲਾ ਜ਼ਿਲ੍ਹੇ ਵਿੱਚ ਹੁਣ ਤੱਕ ਮੰਡੀਆਂ ‘ਚ 52 ਫੀਸਦੀ ਹੋਈ ਕਣਕ ਦੀ ਲਿਫਟਿੰਗ
- by Jasbeer Singh
- April 29, 2025

ਪਟਿਆਲਾ ਜ਼ਿਲ੍ਹੇ ਵਿੱਚ ਹੁਣ ਤੱਕ ਮੰਡੀਆਂ ‘ਚ 52 ਫੀਸਦੀ ਹੋਈ ਕਣਕ ਦੀ ਲਿਫਟਿੰਗ ਕੱਲ੍ਹ ਤੱਕ 8,71,117 ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ ਪਿਛਲੇ ਸਾਲ ਨਾਲੋਂ ਲਿਫਟਿੰਗ ਦਾ ਗਰਾਫ ਉੱਪਰ ਪਟਿਆਲਾ 29 ਅਪ੍ਰੈਲ : ਜ਼ਿਲ੍ਹਾ ਪਟਿਆਲਾ ਦੀਆਂ ਮੰਡੀਆਂ ਵਿੱਚ ਕਣਕ ਦੀ ਸਮੇਂ ਸਿਰ ਲਿਫਟਿੰਗ ਕਰਵਾਉਣ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ /ਜਿੰਮੀਦਾਰਾਂ ਅਤੇ ਆੜ੍ਹਤੀਆਂ ਨੂੰ ਰਬੀ ਸੀਜ਼ਨ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਗੱਲ ਦਾ ਪ੍ਰਗਟਾਵਾ ਅੱਜ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਪਟਿਆਲਾ ਦੇ ਜਿਲ੍ਹਾ ਕੰਟਰੋਲਰ ਡਾ: ਰੂਪਪ੍ਰੀਤ ਕੌਰ ਨੇ ਕੀਤਾ । ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਵਿਸਥਾਰ ਵਿੱਚ ਦੱਸਿਆ ਕਿ ਪਿਛਲੇ ਸਾਲ 27 ਅਪ੍ਰੈਲ ਤੱਕ ਦੀ ਕੁੱਲ ਲਿਫਟਿੰਗ 3,10,287 ਮੀਟ੍ਰਿਕ ਟਨ ਸੀ ਅਤੇ ਇਸ ਵਾਰ 27 ਅਪ੍ਰੈਲ 2025 ਤੱਕ ਦੀ ਕੁੱਲ ਲਿਫਟਿੰਗ 4,24,225 ਮੀਟ੍ਰਿਕ ਟਨ ਹੈ ਜਿਸ ਦਾ ਗਰਾਫ ਪਿਛਲੇ ਸਾਲ ਨਾਲੋਂ ਕਾਫੀ ਉੱਪਰ ਹੈ । ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਹੁੱਣ ਤੱਕ ਕਣਕ ਦੀ ਆਮਦ 8,83,165 ਮੀਟ੍ਰਿਕ ਟਨ ਹੋ ਚੁੱਕੀ ਹੈ ਅਤੇ ਖਰੀਦ 8,71,117 ਮੀਟ੍ਰਿਕ ਟਨ ਹੋ ਚੁੱਕੀ ਹੈ । ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਹੁਣ ਤੱਕ ਕਣਕ ਦੀ ਕੁੱਲ ਲਿਫਟਿੰਗ 4,24,225 ਮੀਟ੍ਰਿਕ ਟਨ ਹੋ ਚੁੱਕੀ ਹੈ ਜਿਹੜੀ ਕਿ 72 ਘੰਟੇ ਦੇ ਹਿਸਾਬ ਨਾਲ 52 ਫੀਸਦੀ ਬਣਦੀ ਹੈ । ਡਾ: ਰੂਪਪ੍ਰੀਤ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਲਿਫਟਿੰਗ ਦਾ ਗਰਾਫ ਦਿਨੋਂ ਦਿਨ ਉੱਪਰ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਿਫਟਿੰਗ ਵਿੱਚ ਦਿਨੋਂ ਦਿਨ ਤੇਜੀ ਲਿਆਂਦੀ ਜਾ ਰਹੀ ਹੈ ਤਾਂ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਿਣਸ ਵੇਚਣ ਸਮੇਂ ਕੋਈ ਮੁਸ਼ਕਿਲ ਨਾ ਆਵੇ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੀ ਕਣਕ ਦੀ ਚੁਕਾਈ ਕਰਵਾ ਦਿੱਤੀ ਜਾਵੇਗੀ ।