

ਸਿਲੰਡਰ ਫਟਣ ਕਾਰਨ 3 ਔਰਤਾਂ ਸਮੇਤ 6 ਲੋਕਾਂ ਦੀ ਮੌਤ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ `ਚ ਸ਼ਟਰਿੰਗ ਦਾ ਕਾਰੋਬਾਰ ਕਰਨ ਵਾਲੇ ਰਿਆਜ਼ੂਦੀਨ ਦੇ ਘਰ `ਚ ਅਚਾਨਕ ਸਿਲੰਡਰ ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ `ਚ ਹੁਣ ਤੱਕ 3 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸੂਚਨਾ ਮਿਲਦੇ ਹੀ ਐਸਪੀ ਸਿਟੀ, ਐਸਡੀਐਮ ਸੀਓ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ `ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜੇਸੀਬੀ ਦੀ ਮਦਦ ਨਾਲ ਮਲਬਾ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਹਾਦਸਾ ਆਸ਼ਾਪੁਰੀ ਕਲੋਨੀ ਗੁਲਾਵਤੀ ਰੋਡ ਸਿਕੰਦਰਾਬਾਦ ਵਿੱਚ ਵਾਪਰਿਆ।ਬੁਲੰਦਸ਼ਹਿਰ ਹਾਦਸੇ `ਤੇ ਡੀਐੱਮ ਸੀਪੀ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਿਲੰਡਰ ਫਟਣ ਕਾਰਨ ਸ਼ਟਰਰ ਦਾ ਕੰਮ ਕਰਨ ਵਾਲੇ ਰਿਆਜ਼ੂਦੀਨ ਦਾ ਘਰ ਜ਼ਮੀਨ `ਤੇ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ `ਚ 17 ਤੋਂ 18 ਲੋਕ ਰਹਿ ਰਹੇ ਹਨ, ਜਿਨ੍ਹਾਂ `ਚੋਂ 8 ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ।ਦੋ ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਦੇਰ ਰਾਤ ਫਾਇਰ ਬ੍ਰਿਗੇਡ ਅਤੇ ਐਸਡੀਆਰਐਫ ਦੇ ਕਰਮਚਾਰੀ ਮਲਬੇ ਹੇਠ ਦੱਬੇ 17 ਲੋਕਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ। ਡੀਐਮ ਨੇ ਦੱਸਿਆ ਕਿ ਮਲਬੇ ਹੇਠ ਦੱਬੇ ਪਰਿਵਾਰ ਦੇ 10 ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ।