post

Jasbeer Singh

(Chief Editor)

Patiala News

64 ਸਖਸ਼ੀਅਤਾਂ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ

post-img

64 ਸਖਸ਼ੀਅਤਾਂ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ ਪਟਿਆਲਾ : ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਪਟਿਆਲਾ ਹੈਂਡੀਕਰਾਫਟ W.C.I.S ਲਿਮਿ. ਦੇ ਸਹਿਯੋਗ ਨਾਲ ' ਰਾਸ਼ਟਰੀ ਗੌਰਵ ਪੁਰਸਕਾਰ 2024' ਦਾ ਆਯੋਜਨ ਭਾਸ਼ਾ ਵਿਭਾਗ ਵਿਖੇ ਕੀਤਾ ਗਿਆ। ਇਸ ਮੌਕੇ ਤੇ ਵੱਖ- ਵੱਖ ਖੇਤਰਾਂ ਚ ਆਪਣਾ ਯੋਗਦਾਨ ਪਾਉਣ ਵਾਲੀਆਂ 64 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਗਰੀਨ ਮੈਨ ਭਗਵਾਨ ਦਾਸ ਜੁਨੇਜਾ, ਉੱਘੇ ਸਮਾਜ ਸੇਵੀ ਗਿਆਨ ਚੰਦ ਕਟਾਰੀਆ, ਦਾਨੀ ਜੈ ਭੂਸ਼ਣ ਮਲਿਕ ਅਤੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਤੇ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਜੀ ਨੂੰ ਅੰਤਰਰਾਸ਼ਟਰੀ ਗੋਰਵ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ 'ਚ ਸੰਜੇ ਗੋਇਲ (ਚੇਅਰਮੈਨ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ ), ਸੰਜੀਵ ਸਿੰਗਲਾ (ਪ੍ਰਧਾਨ), ਤ੍ਰਿਭਵਨ ਗੁਪਤਾ, ਰੇਖਾ ਮਾਨ (ਨੈਸ਼ਨਲ ਅਵਾਰਡੀ), ਵਰਿੰਦਰ ਗਰਗ, ਡਾ.ਰਜਨੀਸ਼ ਗੁਪਤਾ (ਪ੍ਰਿੰਸੀਪਲ), ਅਕਸ਼ੇ ਗੋਪਾਲ (ਸਰਪ੍ਰਸਤ) ਡਾ. ਸੱਤਿਆਪਾਲ ਸਲੂਜਾ, ਹਰਕੇਸ਼ ਮਿੱਤਲ ਬਲਬੇੜਾ, ਭੁਪਿੰਦਰ ਸਿੰਘ ਡਾਰੈਕਟਰ ਮਾਤਾ ਗੁਜਰੀ ਪਬਲਿਕ ਸਕੂਲ, ਸੁਰਿੰਦਰ ਮੋਹਨ ਸਿੰਗਲਾ ਐਡਵੋਕੇਟ, ਧੀਰਜ ਗੋਇਲ, ਗਗਨ ਗੋਇਲ, ਹਰਮੇਸ਼ ਸਿੰਗਲਾ, ਦਰਸ਼ਨ ਜਿੰਦਲ, ਐਡਵੋਕੇਟ ਸਰੀਤਾ ਨਯੋਰੀਆ, ਨਰਿੰਦਰ ਮਿੱਤਲ, ਬੀਰਚੰਦ ਖੁਰਮੀ, ਇੰਜ. ਰਿਸ਼ੀ ਗਰਗ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਵੱਖ ਵੱਖ ਖੇਤਰਾਂ ਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਬਲਦੇਵ ਸਿੰਘ ਥਿੰਦ (ਵਿਰਾਸਤ), ਇੰਜ. ਰਾਜੀਵ ਗੁਪਤਾ, ਲੋਇਨ ਸੁਭਾਸ਼ ਗੁਪਤਾ, ਇਜ. ਦਿਨੇਸ਼ ਮਰਵਾਹਾ, ਹਰਿੰਦਰ ਗੁਪਤਾ, ਸ਼ਮਸ਼ੇਰ ਸਿੰਘ ਗੁੱਡੂ, ਸਤੀਸ਼ ਗੁਪਤਾ, ਕੇ ਕੇ ਜੁਨੇਜਾ, ਡਾ. ਅਸ਼ੋਕ ਜੋਸ਼ੀ, ਸਤਨਾਮ ਹਸੀਜਾ, ਪਵਨ ਗੋਇਲ, ਕਮਲ ਗਾਬਾ, ਮੋਹਨ ਸਿੰਗਲਾ ਬਾਪੂ, ਅਸ਼ਵਨੀ ਕੁਮਾਰ, ਕੰਵਰ ਹਰਪ੍ਰੀਤ ਸਿੰਘ, ਮੋਹਿੰਦਰ ਗੋਗੀਆ, ਮੁਕੇਸ਼ ਗੋਇਲ, ਇੰਜ. ਨਰੇਸ਼ ਗਰਗ, ਡਾ. ਸੁਭਾਸ਼ ਡਾਬਰ, ਪੁਨੀਤ ਗੁਪਤਾ ਗੋਪੀ, ਇੰਜ. ਸੁਨੀਲ ਗੁਪਤਾ, ਡਾ. ਸ਼ਿਵ ਭਾਰਦਵਾਜ, ਵਿਨੈ ਜੈਨ, ਅਨੁ ਮਹੰਤ, ਸਵਰਨ ਚਾਵਲਾ, ਜਗਮੋਹਨ ਸਿੰਘ ਮੋਹਣੀ, ਡਾ. ਗੀਤਾ ਗੁਪਤਾ, ਮੋਹਨ ਸਿੰਘ ਕੰਗ, ਨਰਿੰਦਰ ਸਿੰਘ ਐਮਡੀ ਪੇ ਪਰਾਈਡ, ਹਰਪ੍ਰੀਤ ਸਿੰਘ ਹੁੰਦਲ, ਮੋਹਿਤ ਗੋਇਲ (ਸਮਾਜ ਸੇਵੀ), ਡਾ. ਅਨਿਲ ਰੂਪਰਾਏ, ਇੰਦਰ ਨਾਰੰਗ, ਅਸ਼ੋਕ ਮਹਿਤਾ, ਵਰਿੰਦਰ ਵਰਮਾ, ਰੀਮਾ, ਯਸ਼ਪਾਲ ਕੱਕੜ, ਸੀਤਾ ਰਾਮ ਜੈਨ, ਪ੍ਰਮੋਦ ਬਾਂਸਲ, ਅਰੁਣ ਕੁਮਾਰ, ਸਤੀਸ਼ ਕੁਮਾਰ, ਬਲਜਿੰਦਰ ਸਿੰਘ ਭਾਨਰਾ, ਕਰਮਵੀਰ ਪੂਰੀ, ਨਵਨੀਤ ਵਾਲੀਆ, ਰਮਨਪ੍ਰੀਤ ਸਿੰਘ, ਰਾਮ ਸ਼ਰਨ, ਸੰਜੇ ਕੁਮਾਰ, ਸੁਨੀਤਾ ਵਰਮਾ ਨੂੰ ਰਾਸ਼ਟਰੀ ਗੌਰਵ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਡਾ. ਧਰਮਿੰਦਰ ਸੰਧੂ, ਮਮਤਾ ਠਾਕੁਰ, ਪਿੰਕੀ, ਨਿਰਮਲ ਜੈਨ, ਰੋਹਿਤ ਕੁਮਾਰ, ਸੋਨੀਆ ਬਘੇਲ ਨੇ ਖ਼ਾਸ ਯੋਗਦਾਨ ਪਾਇਆ। ਪ੍ਰਸਿਧ ਕੋਰਿਓਗ੍ਰਾਫਰ ਰੁਬਲਪ੍ਰੀਤ ਕੌਰ ਵੱਲੋਂ ਤਿਆਰ ਛੋਟੇ ਬੱਚਿਆਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਚੰਗਾ ਰੰਗ ਬੰਨ੍ਹਿਆ।

Related Post