ਅਯੁੱਧਿਆ ਜੇਲ `ਚੋਂ ਜਬਰ-ਜ਼ਨਾਹ ਤੇ ਕਤਲ ਦੇ 2 ਬੰਦੀ ਫਰਾਰ ਹੋਣ ਤੇ 7 ਸਸਪੈਂਡ
ਅਯੁੱਧਿਆ ਜੇਲ `ਚੋਂ ਜਬਰ-ਜ਼ਨਾਹ ਤੇ ਕਤਲ ਦੇ 2 ਬੰਦੀ ਫਰਾਰ ਹੋਣ ਤੇ 7 ਸਸਪੈਂਡ ਅਯੁੱਧਿਆ, 31 ਜਨਵਰੀ 2026 : ਉੱਤਰ ਪ੍ਰਦੇਸ਼ ਦੀ ਅਯੁੱਧਿਆ ਜਿ਼ਲਾ ਜੇਲ ਵਿਚੋਂ 2 ਬੰਦੀ ਫਰਾਰ ਹੋ ਗਏ, ਜਿਨ੍ਹਾਂ ਵਿਚੋਂ ਇਕ ਕਤਲ ਦੀ ਕੋਸਿ਼ਸ਼ ਅਤੇ ਦੂਜਾ ਜਬਰ-ਜ਼ਨਾਹ ਦੇ ਦੋਸ਼ ਹੇਠ ਜੇਲ `ਚ ਬੰਦ ਸੀ। ਭੱਜਣ ਵਾਲੇ ਦੋਵੇਂ ਰਹੇ ਗਰਿਲ ਕੱਟ ਕੇ ਚਾਰ ਦੀਵਾਰੀ ਟੱਪ ਕੇ ਭੱਜਣ ਵਿਚ ਸਫਲ ਦੋਵੇਂ ਬੈਰਕ `ਚ ਲੱਗੀ ਗਰਿੱਲ ਕੱਟ ਕੇ ਅਤੇ ਬਾਂਸ ਤੇ ਕੰਬਲ ਦੀ ਮਦਦ ਨਾਲ ਚਾਰਦੀਵਾਰੀ ਟੱਪ ਕੇ ਭੱਜਣ `ਚ ਸਫਲ ਰਹੇ। ਪੁਲਸ ਨੇ ਦੱਸਿਆ ਕਿ ਦੋਵਾਂ ਬੰਦੀਆਂ ਗੋਲੂ ਅਗ੍ਰਹਰੀ ਉਰਫ਼ ਸੂਰਜ ਅਗ੍ਰਹਰੀ (ਅਮੇਠੀ) ਅਤੇ ਸ਼ੇਰ ਅਲੀ (ਸੁਲਤਾਨਪੁਰ) ਨੇ ਜੇਲ ਦੇ ਪਿਛਲੇ ਹਿੱਸੇ `ਚ, ਜਿੱਥੇ ਕੈਮਰੇ ਦਾ ਸਰਵੀਲਾਂਸ ਨਹੀਂ ਸੀ, ਉੱਥੋਂ ਭੱਜਣ ਦਾ ਰਸਤਾ ਬਣਾਇਆ। ਕੀ ਆਖਿਆ ਐਸ. ਪੀ. ਸਿਟੀ ਨੇ ਐੱਸ. ਪੀ. ਸਿਟੀ ਚੱਕਰਪਾਣੀ ਤ੍ਰਿਪਾਠੀ ਨੇ ਕਿਹਾ ਕਿ ਪੁਲਸ ਨੇ ਮੌਕੇ ਦਾ ਮੁਆਇਨਾ ਕਰ ਕੇ 3 ਟੀਮਾਂ ਦਾ ਗਠਨ ਕੀਤਾ ਹੈ ਅਤੇ ਜਲਦੀ ਹੀ ਦੋਵਾਂ ਦੀ ਗ੍ਰਿਫ਼ਤਾਰੀ ਦੀ ਉਮੀਦ ਹੈ। ਜੇਲ ਪ੍ਰਸ਼ਾਸਨ `ਤੇ ਕਾਰਵਾਈ ਕਰਦੇ ਹੋਏ ਡੀ. ਜੀ. (ਜੇਲ) ਪੀ. ਸੀ. ਮੀਣਾ ਨੇ ਸੀਨੀਅਰ ਜੇਲ ਸੁਪਰਡੈਂਟ ਯੂ. ਸੀ. ਮਿਸ਼ਰਾ, ਜੇਲਰ ਜੇ. ਕੇ. ਯਾਦਵ, ਡਿਪਟੀ ਜੇਲਰ ਮਯੰਕ ਤ੍ਰਿਪਾਠੀ ਅਤੇ 3 ਜੇਲ ਵਾਰਡਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜਾਂਚ ਲਈ ਡੀ. ਆਈ. ਜੀ. (ਜੇਲ) ਏ. ਕੇ. ਮੈਤਰੇਅ, ਜ਼ਿਲਾ ਮੈਜਿਸਟ੍ਰੇਟ ਨਿਖਿਲ ਟੀਕਾਰਾਮ ਅਤੇ ਐੱਸ. ਐੱਸ. ਪੀ. ਡਾ. ਗੌਰਵ ਗਰੋਵਰ ਵੀ ਜੇਲ ਪਹੁੰਚੇ। ਜਾਂਚ ਵਿਚ ਇਹ ਜੇਲਰ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਹੋ ਸਕਿਆ ਸੰਭਵ ਆਇਆ ਸਾਹਮਣੇ ਜਾਂਚ `ਚ ਪਤਾ ਲੱਗਾ ਕਿ ਦੋਵੇਂ ਬੰਦੀ ਵਿਸ਼ੇਸ਼ 4 ਨੰਬਰ ਬੈਰਕ `ਚ ਬੰਦ ਸਨ। ਉਨ੍ਹਾਂ ਨੇ ਸਾਰੀ ਰਾਤ `ਚ 30 ਇੱਟਾਂ ਤੋੜ ਕੇ ਰੋਸ਼ਨਦਾਨ ਤੋਂ ਬਾਹਰ ਨਿਕਲਣ, 25 ਫੁੱਟ ਲੰਬਾ ਬਾਂਸ ਅਤੇ 30 ਫੁੱਟ ਸਰੀਆ ਤੇ ਕੰਬਲ ਦੀ ਰੱਸੀ ਦੀ ਵਰਤੋਂ ਕਰ ਕੇ 20 ਫੁੱਟ ਉੱਚੀ ਬਾਊਂਡਰੀਵਾਲ ਟੱਪਣ `ਚ ਸਫਲਤਾ ਪਾਈ। ਜੇਲਰ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਸੰਭਵ ਹੋ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜੇਲ ਪ੍ਰਸ਼ਾਸਨ ਦੀ ਗੰਭੀਰ ਲਾਪ੍ਰਵਾਹੀ ਨੂੰ ਉਜਾਗਰ ਕਰਦੀ ਹੈ ਅਤੇ ਫਰਾਰ ਹੋਣ ਤੋਂ ਤੁਰੰਤ ਬਾਅਦ ਗਿਫ਼ਤਾਰੀ ਦੇ ਹੀਲੇ ਜਾਰੀ ਹਨ।
