post

Jasbeer Singh

(Chief Editor)

Patiala News

70 ਸਾਲਾਂ ਗਾਇਕ ਬਲਬੀਰ ਸਿੰਘ ਦਾ ਸਿੰਗਲ ਟਰੈਕ ''ਜਾ ਵੇ ਕਬੂਤਰਾ'' ਬਾਰ ਕੌਂਸ਼ਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਬਕਾ ਚੇਅ

post-img

ਰਿਆਜ ਮਿਊਜੀਕਲ ਫੋਰਮ ਵੱਲੋਂ ਆਯੋਜਿਤ 70 ਸਾਲਾਂ ਗਾਇਕ ਬਲਬੀਰ ਸਿੰਘ ਦਾ ਸਿੰਗਲ ਟਰੈਕ ''ਜਾ ਵੇ ਕਬੂਤਰਾ'' ਬਾਰ ਕੌਂਸ਼ਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਬਕਾ ਚੇਅਰਮੈਨ ਰਾਕੇਸ਼ ਗੁਪਤਾ ਵੱਲੋਂ ਰਿਲੀਜ਼ ਪਟਿਆਲਾ- ਰਿਆਜ ਮਿਊਜੀਕਲ ਫੋਰਮ ਸੰਸਥਾ ਵੱਲੋਂ ਭਾਸ਼ਾ ਭਵਨ ਵਿਖੇ ਪ੍ਰਧਾਨ ਸੁਸ਼ੀਲ ਕੁਮਾਰ ਦੀ ਅਗਵਾਈ ਵਿੱਚ ਆਯੋਜਿਤ ਸੰਗੀਤ ਸਮਾਰੋਹ ਦੌਰਾਨ 70 ਸਾਲਾਂ ਗਾਇਕ ਬਲਬੀਰ ਸਿੰਘ ਦੇ ਪੰਜਾਬੀ ਸਿੰਗਲ ਟਰੈਕ ਗੀਤ ਦਾ ਵੀਡੀਓ ''ਜਾ ਵੇ ਕਬੂਤਰਾ'' ਬਾਰ ਕੌਸ਼ਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾਂ ਮੈਂਬਰ ਰਾਕੇਸ਼ ਗੁਪਤਾ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੀਤ ਦਾ ਵੀਡੀਓ ਵੀ ਵਿਖਾਇਆ ਗਿਆ, ਜਿਸਨੂੰ ਤਾੜੀਆਂ ਦੀ ਗੁੰਜ ਨਾਲ ਸਰੋਤਿਆਂ ਵੱਲੋਂ ਹਰ ਪੱਖੋਂ ਪਸੰਦ ਕਰਨ ਦਾ ਸਬੂਤ ਦਿੱਤਾ ਗਿਆ। ਇਸ ਮੌਕੇ ਤੇ ਰਾਕੇਸ਼ ਗੁਪਤਾ ਨੇ ਗਾਇਕ ਬਲਬੀਰ ਸਿੰਘ ਦੇ ਹੌਂਸਲੇ ਅਤੇ ਜ਼ਜ਼ਬੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਇੱਕ ਵਕੀਲ ਹਨ, ਜਿਹੜੇ ਕਿ ਜਿਲ੍ਹਾ ਅਟਾਰਨੀ ਹਰਿਆਣਾ ਵਜੋਂ ਇੱਕ ਸਨਮਾਨਯੋਗ ਅਹੁਦੇ ਤੇ ਰਹਿਕੇ ਨਿਰਪੱਖ, ਇਮਾਨਦਾਰੀ ਨਾਲ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਬੇਸ਼ਕ ਇਨ੍ਹਾਂ ਦੀ ਉਮਰ 70 ਸਾਲ ਤੋਂ ਵੱਧ ਹੋ ਚੁੱਕੀ ਹੈ ਪਰ ਗੀਤ ਸੰਗੀਤ ਪ੍ਰਤੀ ਮਿਹਨਤ ਲਗਨ ਅਤੇ ਭਰਪੂਰ ਉਤਸ਼ਾਹ ਦੀ ਇਨ੍ਹਾਂ ਵਿੱਚ ਕੋਈ ਘਾਟ ਵਿਖਾਈ ਨਹੀਂ ਦਿੰਦੀ। ਇਸ ਮੌਕੇ ਰਿਆਜ ਮਿਊਜੀਕਲ ਫੋਰਮ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਲਬੀਰ ਸਿੰਘ ਨੂੰ ਸੰਸਥਾ ਨਾਲ ਦੋ ਸਾਲਾਂ ਤੋਂ ਜੁੜੇ ਹੋਏ ਹਨ, ਜਿਹੜੇ ਕਿ ਹਿੰਦੀ, ਪੰਜਾਬੀ ਹਰ ਰੰਗ ਵਿੱਚ ਭਿੱਜੇ ਗੀਤਾਂ ਨੂੰ ਮੰਚ ਤੇ ਗਾ ਕੇ ਸਰੋਤਿਆਂ ਦਾ ਧਿਆਨ ਖਿੱਚਣ ਵਿੱਚ ਸਫਲ ਰਹੇ ਹਨ। ਇਸ ਦੌਰਾਨ ਗਾਇਕ ਬਲਬੀਰ ਸਿੰਘ ਨੇ ਗੀਤ ਦੇ ਪੇਸ਼ ਕਰਤਾ ਸਰਵਜੀਤ ਚੋਪੜਾ, ਨਿਰਦੇਸ਼ਕ ਅਮਰਜੀਤ, ਕੈਮਰਾ ਮੈਨ ਆਡੀਟਰ ਅਨਮੋਲ ਕਲਸੀ, ਗ੍ਰੇਟ ਇੰਡੀਆ ਫਿਲਮਜ਼ ਦੇ ਨਿਰਮਾਤਾ ਅਸ਼ੋਕ ਨਿਰਮਾਤਾ ਨਵੀਤਾ ਬੈਂਸ, ਆਦਿ ਦੀ ਪਰਿਵਾਰ ਵਿੱਚ ਕੱਠਿਆਂ ਬਹਿਕੇ ਵੇਖਣ ਵਾਲੇ ਸਾਫ਼ ਸੁਥਰੇ ਫਿਲਮਾਂਕਣ ਦੀ ਸ਼ਲਾਘਾ ਕੀਤੀ। ਇਸ ਮੌਕੇ ਹੇਮਰਾਜ ਭੱਟੀ, ਸ਼ਿਵਾਜੀ ਧਾਰੀਵਾਲ, ਸ਼ੁਭਕਰਨ ਗਿੱਲ, ਨਿਲਮ ਸ਼ਾਹੀ ਐਡਵੋਕੇਟ, ਕੁਲਦੀਪ ਸਿੰਘ ਮੱਟੂ, ਫਕੀਰ ਚੰਦ ਚੌਹਾਨ, ਹਰਚੰਦ ਸਿੰਘ, ਹਰਪ੍ਰੀਤ ਸਿੰਘ ਸੋਢੀ ਐਡਵੋਕੇਟ, ਬਲਬੀਰ ਸਿੰਘ ਰਾਜੂ, ਖਿਆਤੀ ਬੈਂਸ, ਹਨੀ, ਜਾਹਿਰਾ ਬੈਂਸ, ਅਭਿਸ਼ੇਕ ਆਦਿ ਹਾਜਰ ਸਨ ।

Related Post