

ਬੈਂਕ ਨੇ ਚਲਾਇਆ ਸਫਾਈ ਅਭਿਆਨ ਅਤੇ ਲਗਾਏ ਪੌਦੇ ਪਟਿਆਲਾ, 15 ਅਕਤੂਬਰ 2025 : ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਅੱਜ ਊਜੀਵਨ ਸਮਾਲ ਫਾਈਨੈਂਸ ਬੈਂਕ ਦੀ ਮਾਲ ਪਟਿਆਲਾ ਬ੍ਰਾਂਚ ਦੇ ਏਰੀਆ ਹੈਡ ਅਮਰਿੰਦਰ ਸਿੰਘ ਬਰਾਂਚ ਮੈਨੇਜਰ ਰਾਜੀਵ ਗੋਇਲ ਅਤੇ ਹੋਰ ਸਟਾਫ ਮੈਂਬਰਾਂ ਵੱਲੋਂ ਛੋਟੀ ਬਾਂਰਾਂਦਰੀ ਇਲਾਕੇ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਅਤੇ ਵਾਤਾਵਰਨ ਨੂੰ ਖੁਸ਼ਹਾਲ ਅਤੇ ਹਰਿਆ ਭਰਿਆ ਰੱਖਣ ਲਈ 30 ਦੇ ਕਰੀਬ ਪੌਧੇ ਵੀ ਲਗਾਏ ਗਏ। ਜਿਸ ਵਿੱਚ ਬੈਂਕ ਦੇ ਖਾਤਾ ਧਾਰਕਾਂ ਨੇ ਵੱਡੇ ਪੱਧਰ ਤੇ ਭਾਗ ਲਿਆ। ਇਸ ਮੌਕੇ ਅਮਰਿੰਦਰ ਸਿੰਘ ਅਤੇ ਰਜੀਵ ਗੋਇਲ ਨੇ ਸਾਂਝੇ ਤੌਰ ਤੇ ਕਿਹਾ ਕਿ ਉਹਨਾਂ ਦੀ ਬਰਾਂਚ ਦਾ ਮੁੱਖ ਮਕਸਦ ਵਾਤਾਵਰਨ ਨੂੰ ਖੁਸ਼ਹਾਲ ਰੱਖਣਾ ਅਤੇ ਸਮੁੱਚੇ ਇਲਾਕੇ ਨੂੰ ਸਾਫ ਸੁਥਰਾ ਰੱਖਣਾ ਹੈ। ਇਸ ਮੌਕੇ ਸ਼ਿਵ ਕਾਲਰਾ, ਸ਼ੰਕਰ ਲਾਲ ਗੁਪਤਾ, ਹਰਵਿੰਦਰ ਸਿੰਘ ਚਿਮਨੀ, ਜਸਵਿੰਦਰ ਜੁਲਕਾ, ਧਰਮਪਾਲ ਮਿੱਤਲ, ਅਰੁਣ ਕੁਮਾਰ ਸ਼ਰਮਾ, ਮਨਦੀਪ ਸਹੋਤਾ ਗੋਲਡੀ, ਰਸ਼ਪਾਲ ਸਿੰਘ, ਰਵਿੰਦਰ ਬਰਾੜ, ਮੱਖਣ ਸਿੰਘ, ਮਨਪ੍ਰੀਤ ਸਿੰਘ, ਤਰੁਣ ਗੋਇਲ, ਸਾਗਰ ਸੋਨਵਾਲ ਅਤੇ ਹਰਪ੍ਰੀਤ ਸਿੰਘ ਆਦਿ ਮੌਕੇ ਤੇ ਹਾਜ਼ਰ ਸਨ।