post

Jasbeer Singh

(Chief Editor)

Sports

ਕਬੱਡੀ ਮੁਕਾਬਲੇ 'ਚ ਕਲਸਟਰ ਮੈਣ ਦੀ ਟੀਮ ਜੇਤੂ

post-img

ਕਬੱਡੀ ਮੁਕਾਬਲੇ 'ਚ ਕਲਸਟਰ ਮੈਣ ਦੀ ਟੀਮ ਜੇਤੂ - ਮੁੱਖ ਮਹਿਮਾਨ ਵਜੋਂ ਐਡਵੋਕੇਟ ਕੀਰਤ ਮਿੱਤਲ ਨੇ ਕੀਤੀ ਸ਼ਿਰਕਤ - ਡਿਪਟੀ ਡੀਈਓ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ 15 ਅਕਤੂਬਰ 2025, ਪਟਿਆਲਾ। ਜ਼ਿਲਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਟਿਆਲਾ-2 ਦੇ ਬੀਪੀਈਓ ਪ੍ਰਿਥੀ ਸਿੰਘ ਦੀ ਅਗਵਾਈ ਹੇਠ ਬਲਾਕ ਪੱਧਰੀ ਖੇਡ ਮੁਕਾਬਲੇ ਆਯੋਜਿਤ ਕੀਤਾ ਗਏ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਐਡਵੋਕੇਟ ਕੀਰਤ ਮਿੱਤਲ ਨੇ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਵੀ ਕੀਤਾ । ਇਹਨਾਂ ਖੇਡਾਂ ਦੌਰਾਨ ਬਲਾਕ ਅਧੀਨ ਪੈਂਦੇ ਅੱਠ ਕਲਸਟਰਾਂ ਦੀਆਂ ਵੱਖ-ਵੱਖ ਟੀਮਾਂ ਨੇ ਸ਼ਮੂਲੀਅਤ ਕੀਤੀ। ਇਨਾ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਰਕਲ ਸਟਾਈਲ ਕਬੱਡੀ (ਲੜਕੇ) ਮੁਕਾਬਲੇ ਵਿੱਚ ਕਲਸਟਰ ਮੈਣ ਨੇ ਪਹਿਲਾ ਸਥਾਨ ਅਤੇ ਕਲਸਟਰ ਝੰਡੀ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਵਿੱਚ ਕਲਸਟਰ ਖੇੜੀ ਗੁੱਜਰਾਂ ਨੇ ਪਹਿਲਾ ਅਤੇ ਕਲਸਟਰ ਘਾਸ ਮੰਡੀ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਲੜਕੀਆਂ ਦੀ ਨੈਸ਼ਨਲ ਸਟਾਇਲ ਕਬੱਡੀ ਟੀਮ ਵਿਚ ਕਲਸਟਰ ਘਾਸ ਮੰਡੀ ਨੇ ਪਹਿਲਾ ਅਤੇ ਕਲਸਟਰ ਖੇੜੀ ਗੁੱਜਰਾਂ ਨੇ ਦੂਜਾ ਸਥਾਨ ਹਾਸਿਲ ਕੀਤਾ । ਉਹਨਾਂ ਨੇ ਅੱਗੇ ਦੱਸਿਆ ਕਿ ਖੋ-ਖੋ (ਲੜਕੇ) ਦੇ ਮੁਕਾਬਲੇ ਵਿਚ ਕਲਸਟਰ ਮਲਟੀਪਰਪਜ ਨੇ ਪਹਿਲਾ ਤੇ ਕਲਸਟਰ ਵਿਕਟੋਰੀਆ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਖੋ-ਖੋ (ਲੜਕੀਆਂ) ਵਿੱਚ ਕਲਸਟਰ ਤ੍ਰਿਪੜੀ ਨੇ ਪਹਿਲਾ ਤੇ ਕਲਸਟਰ ਮਲਟੀਪਰਪਜ ਨੇ ਦੂਜਾ ਸਥਾਨ ਹਾਸਿਲ ਕੀਤਾ। ਰੱਸਾ ਕੱਸੀ ਦੇ ਮੁਕਾਬਲੇ ਵਿੱਚ ਕਲਸਟਰ ਖੇੜੀ ਗੁੱਜਰਾਂ ਨੇ ਪਹਿਲਾ ਅਤੇ ਕਲਸਟਰ ਮਲਟੀਪਰਪਜ ਨੇ ਦੂਜਾ ਸਥਾਨ ਹਾਸਿਲ ਕੀਤਾ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਉਪ ਜਿਲਾ ਸਿੱਖਿਆ ਅਫਸਰ ਪਟਿਆਲਾ ਮਨਵਿੰਦਰ ਕੌਰ ਭੁੱਲਰ ਅਤੇ ਬੀ. ਪੀ. ਈ. ਓ, ਪ੍ਰਿਥੀ ਸਿੰਘ ਵੱਲੋਂ ਨਿਭਾਈ ਗਈ । ਇਸ ਮੌਕੇ ਸੀਐਚਟੀ ਪੂਰਨ ਸਿੰਘ ਮੈਣ, ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਬਿੰਦੂ ਬਾਲਾ, ਸੀਐਚਟੀ ਸੰਦੀਪ ਕੌਰ, ਸੀਐਚਟੀ ਸਤਵੰਤ ਕੌਰ ਤੇ ਸੀਐਚਟੀ ਅਮਨਦੀਪ ਕੌਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।

Related Post