ਵੇਰਕਾ ਮਿਲਕ ਪਲਾਂਟ ਵਿਖੇ ਮਨਾਇਆ 71ਵਾਂ ਸਰਬ ਭਾਰਤੀ ਸਹਿਕਾਰਤਾ ਹਫਤਾ
- by Jasbeer Singh
- November 21, 2024
ਵੇਰਕਾ ਮਿਲਕ ਪਲਾਂਟ ਵਿਖੇ ਮਨਾਇਆ 71ਵਾਂ ਸਰਬ ਭਾਰਤੀ ਸਹਿਕਾਰਤਾ ਹਫਤਾ ਪਟਿਆਲਾ : 71ਵਾਂ ਸਰਬ ਭਾਰਤੀ ਸਹਿਕਾਰਤਾ ਹਫਤਾ ਵੇਰਕਾ ਮਿਲਕ ਪਲਾਂਟ, ਪਟਿਆਲਾ ਵਿਖੇ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਸਾਹਿਬਾਨ ਅਤੇ ਕਮੇਟੀ ਮੈਂਬਰ ਹਾਜਰ ਆਏ । ਇਸ ਮੌਕੇ ਸੰਗਰਾਮ ਸਿੰਘ ਸੰਧੂ, ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਪਟਿਆਲਾ ਵੱਲੋਂ ਮੁੱਖ ਸਹਿਮਾਨ ਵੱਜੋਂ ਸਮੂਲੀਅਤ ਕੀਤੀ ਗਈ । ਇਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਚੇਅਰਮੈਨ ਹਰਭਜਨ ਸਿੰਘ, ਸਮੂਹ ਬੋਰਡ ਆਫ ਡਾਇਰੈਕਟਰ ਸਾਹਿਬਾਨ, ਸ੍ਰੀਮਤੀ ਈਸ਼ਾ ਸ਼ਰਮਾ, ਏ. ਆਰ. ਪਟਿਆਲਾ, ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ, ਪਟਿਆਲਾ ਤੋਂ ਇਲਾਵਾ ਕੇਂਦਰੀ ਸਹਿਕਾਰੀ ਬੈਂਕ ਪਟਿਆਲਾ ਦੇ ਅਧਿਕਾਰੀ ਅਤੇ ਪੰਨਕੋਫੈਡ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ । ਇਸ ਮੌਕੇ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ ਪਟਿਆਲਾ ਵੱਲੋਂ ਸਹਿਕਾਰਤਾ ਵਿਭਾਗ ਨਾਲ ਜੁੜੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ । ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਮੁੱਖੀ ਜਨਰਲ ਮੈਨੇਜਰ ਸਾਹਿਬ ਵੱਲੋਂ ਹਾਜਰ ਆਏ ਵੱਖ-ਵੱਖ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਸਾਹਿਬਾਨ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੂੰ ਵੇਰਕਾ ਮਿਲਕ ਪਲਾਂਟ ਦੇ ਵੱਖ-2 ਸਕੀਮਾਂ ਅਤੇ ਦੁੱਧ ਉਗਭੋਗਤਾਵਾਂ ਦਾ ਵੇਰਕਾ ਪ੍ਰਤੀ ਵਿਸਵਾਸ਼ ਨੂੰ ਵਧਾਉਣ ਖਾਤਰ ਅਤੇ ਦੁੱਧ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਲਈ ਕਮੇਟੀ ਮੈਂਬਰਾਂ ਨੂੰ ਸੁਝਾਅ ਦਿੱਤੇ ਗਏ । ਇਸ ਮੌਕੇ ਡਾ. ਅਮਿਤ ਗਰਗ ਮੈਨੇਜਰ ਪ੍ਰੋਕਿਊਰਮੈਂਟ ਵੱਲੋਂ ਮਿਲਕ ਪਲਾਂਟ, ਪਟਿਆਲਾ ਵੱਲੋਂ ਚਲਾਈਆਂ ਜਾਰੀ ਰਹੀਆਂ ਵੱਖ-2 ਸਕੀਮਾਂ ਅਤੇ ਸਭਾਵਾਂ ਵਿਖੇ ਸਾਫ ਸਫਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਮੱਖੀਆਂ, ਮੱਛਰਾਂ ਦੀ ਰੋਕਥਾਮ ਲਈ ਇਲੈਕਟੋਰਨਿਕ ਫਲਾਈ ਕੈਚਰ ਮਸ਼ੀਨਾਂ, ਫੀਡ ਸਸਤੇ ਰੇਟਾਂ ਤੇ ਅਤੇ ਮਿਨਰਲ ਮਿਕਸਚਰ ਵੀ 10 ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਉਣ, ਫਾਰਮਾਂ ਨੂੰ ਵੈਟੀਲੈਂਸਨ ਫੈਨ ਅਤੇ ਬੀ. ਐਮ. ਸੀ. ਯੂਨਿਟ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਗਰਮ ਪਾਣੀ ਦੀ ਸਹੂਲਤ ਲਈ ਬਿਜਲੀ ਵਾਲੇ ਗੀਜਰ ਸਬਸਿਡੀ ਤੇ ਸਭਾਵਾਂ ਨੂੰ ਮੁੱਹਈਆ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਡਾ. ਜੀਵਨ ਗੁਪਤਾ (ਵੈਟਰਨਰੀ ਅਫਸਰ) ਵੱਲੋਂ ਨਸਲ ਸੁਧਾਰ, ਪਸ਼ੂ ਖੁਰਾਕ ਅਤੇ ਮਿਨਰਲ ਮਿਕਸਚਰ ਦੀ ਮਹੱਤਤਾ ਬਾਰੇ ਸਭਾਵਾਂ ਦੇ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਡੇਅਰੀ ਕਿੱਤੇ ਨੂੰ ਆਧੁਨਿਕ ਅਤੇ ਤਕਨੀਕੀ ਢੰਗ ਨਾਲ ਹੋਰ ਵਧੇਰੇ ਲਾਹੇਵੰਦ ਬਣਾਉਣ ਸਬੰਧੀ ਜਾਣੂ ਕਰਵਾਇਆ ਗਿਆ। ਅੰਤ ਵਿੱਚ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਚੇਅਰਮੈਨ ਸਾਹਿਬ ਵੱਲੋਂ ਸਮੂਹ ਦੁੱਧ ਉਤਪਾਦਕਾਂ ਨੂੰ ਵੇਰਕਾ ਨਾਲ ਜੁੜਨ ਅਤੇ ਵੇਰਕਾ ਦੀਆਂ ਸਭਾਵਾਂ ਵਿੱਚ ਹੀ ਦੁੱਧ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਵੀ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.