
ਵਿਸ਼ਵਕਰਮਾ ਵੈਲਫੇਅਰ ਸੋਸਾਇਟੀ ਨਾਭਾ ਵਲੋਂ ਧਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ 67ਵਾਂ ਵਿਸ਼ਵਕਰਮਾਂ ਦਿਵਸ
- by Jasbeer Singh
- October 22, 2025

ਵਿਸ਼ਵਕਰਮਾ ਵੈਲਫੇਅਰ ਸੋਸਾਇਟੀ ਨਾਭਾ ਵਲੋਂ ਧਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ 67ਵਾਂ ਵਿਸ਼ਵਕਰਮਾਂ ਦਿਵਸ ਵਿਧਾਇਕ ਦੇਵ ਮਾਨ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ,ਚੈਅਰਮੈਨ ਜੱਸੀ ਸੋਹੀਆਂ ਵਾਲਾ,ਟੋਹੜਾ ਨੇ ਕੀਤੀ ਸਿਰਕਤ- ਨਾਭਾ, 22 ਅਕਤੂਬਰ 2025 : ਵੈਲਫੇਅਰ ਸੋਸਾਇਟੀ ਨਾਭਾ ਵਲੋਂ ਪ੍ਰਧਾਨ ਚਰਨ ਸਿੰਘ ਗੁਪਤਾ ਦੀ ਅਗਵਾਈ ਹੇਠ ਭਗਵਾਨ ਵਿਸਵਕਰਮਾ ਦਿਵਸ ਮੰਦਿਰ ਕਿਸ਼ਨਾ ਪੁਰੀ ਨਾਭਾ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ 67 ਵਾਂ ਵਿਸ਼ਵਕਰਮਾ ਦਿਵਸ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਅਵਤਾਰ ਸਿੰਘ ਨੰਨੜੇ ਪ੍ਰਧਾਨ ਆਲ ਇੰਡੀਆ ਕੰਬਾਈਨ ਐਸੈਸੀਏਸਨ,ਚੇਅਰਮੈਨ ਜੱਸੀ ਸੋਹੀਆਂ ਵਾਲਾ, ਸੋਸਾਇਟੀ ਦੇ ਚੇਅਰਮੈਨ ਭਗਵੰਤ ਸਿੰਘ ਰਾਮਗੜੀਆ,ਭਗਵੰਤ ਸਿੰਘ ਮਣਕੂ ਭਾਦਸੋਂ,ਮੱਖਣ ਸਿੰਘ ਲਾਲਕਾ ,ਕੁਲਵਿੰਦਰ ਸਿੰਘ ਸੁੱਖੇਵਾਲ ਜਿਲਾ ਚੇਅਰਮੈਨ ਐਸ ਸੀ ਵਿਭਾਗ ਕਾਂਗਰਸ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸਿ਼ਰਕਤ ਕੀਤੀ। ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਵਿਸ਼ਵਕਰਮਾ ਦਿਵਸ ਦੀਆ ਵਧਾਈਆਂ ਦਿੰਦੇ ਹੋਏ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਅਪਾਰ ਕਿਰਪਾ ਸਦਕਾ ਸੁਈ ਤੋਂ ਲੈ ਕੇ ਜਹਾਜ਼ ਤੱਕ ਦਾ ਨਿਰਮਾਣ ਹੋਇਆ ਹੈ । ਇਸ ਮੋਕੇ ਕਿਸਨ ਸਿੰਘ ਨਰਮਾਣਾ ਦੇ ਜਥੇ ਵਲੋ ਭਗਵਾਨ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਣ ਕਰਦਿਆ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਹਵਨ ਦੀ ਰਸਮ ਬਲਜਿੰਦਰ ਸਿੰਘ ਸਲੈਚ ਵਲੋਂ ਸ਼ੁਰੂ ਕੀਤੀ ਗਈ । ਉਪਰੰਤ ਝੰਡੇ ਦੀ ਰਸਮ ਦਰਸ਼ਨ ਸਿੰਘ ਦੇਵ ਐਗਰੋ ਇੰਡਸਟਰੀਜ਼ ਵਲੋਂ ਨਿਭਾਈ ਗਈ ਸਟੇਜ ਸੈਕਟਰੀ ਦੀ ਭੂਮਿਕਾ ਜਗਦੀਸ਼ ਸਿੰਘ ਡੀ ਸੀ ਤੇ ਦਵਿੰਦਰ ਸਿੰਘ ਦੇਵ ਨੇ ਬਾਖੂਬੀ ਨਿਭਾਈ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ ਇਸ ਸਮਾਗਮ ਵਿੱਚ ਪ੍ਰਧਾਨ ਚਰਨ ਸਿੰਘ ਰਲਹਨ ਵਿਸ਼ਵਕਰਮਾ ਵੈਲਫੇਅਰ ਸੋਸਾਇਟੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਖੀਰ ਚ ਹੋਰ ਸਨਮਾਨ ਯੋਗ ਸਖ਼ਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ ।ਇਸ ਮੋਕੇ,ਮਲਕੀਤ ਸਿੰਘ ਐਮ ਡੀ ਮਲਕੀਤ ਕੰਬਾਈਨ,ਮੀਤ ਪਧਾਨ ਪਾਖਰ ਸਿੰਘ ਹਰਦੇਵ ਕੰਬਾਈਨ, ਲਖਵਿੰਦਰ ਸਿੰਘ ਲੱਖੀ ਗਹੀਰ ਕੰਬਾਈਨ,, ਅਮਰੀਕ ਸਿੰਘ ਗੁਰਦਿਆਲ ਕੰਬਾਈਨ,ਹਰਪ੍ਰੀਤ ਸਿੰਘ ਸੀਨੀਅਰ ਐਮ ਸੀ, ਸਰਬਜੀਤ ਸਿੰਘ ਸਾਰਕੋ ਕੰਬਾਈਨ,ਸ਼ਮਸ਼ੇਰ ਸਿੰਘ ਸਰਵਨ ਐਗਰੋ ਟੈਂਕ,ਅਜੈਬ ਸਿੰਘ ਏ ਐਸ ਕੰਬਾਈਨ,ਗੁਰਬਖਸ਼ੀਸ਼ ਸਿੰਘ ਭੱਟੀ ਪ੍ਰਧਾਨ ਫੋਕਲ ਪੁਆਇੰਟ ਨਾਭਾ,ਗੋਤਿਮ ਬਾਤਿਸ਼ ਸੀਨੀਅਰ ਕੋਸਲਰ ਮਾਨਟੂ ਪਾਹੁੱਜਾ,ਟਹਿਲ ਸਿੰਘ ਬਿਨਾਂ ਹੇੜੀ,ਮੱਖਣ ਸਿੰਘ -ਠੇਕੇਦਾਰ,ਹਰਜਿੰਦਰ ਸਿੰਘ ਹਰਜੀਤ -ਕੰਬਾਈਨ, ਹਰਫੂਲ ਸਿੰਘ ਜੀ ਐਸ ਦੇ ਕੰਬਾਈਨ,ਜਸਵੰਤ ਸਿੰਘ ਜੱਸੀ ਏ ਡੀ ਐਗਰੋ,ਬਲਜਿੰਦਰ ਸਿੰਘ ਸਿਆਣ ਕੰਬਾਈਨ,ਹਰਜੀਤ ਸਿੰਘ ਰੂਪਰਾਏ, ਨਰੰਜਣ ਸਿੰਘ ਐਨ ਐਸ ਕੰਬਾਈਨ,ਗੁਰਦੀਪ ਸਿੰਘ ਵਿਰਦੀ ਫਰਨੀਚਰ,ਗਿਆਨ ਚੰਦ ਵਿਰਦੀ, ਲਾਭ ਸਿੰਘ, ਡਾਕਟਰ ਪੱਪੀ ਭੋਜੋਮਾਜਰੀ, ਜਸਵੀਰ ਸਿੰਘ ਸ਼ਿੰਦਾ ਪੀਏ ਵਿਧਾਇਕ ਦੇਵ ਮਾਨ,ਰਾਣਾ ਪ੍ਰਾਪਰਟੀ ਨਾਭਾ,ਇੰਦਰਪ੍ਰੀਤ ਸਿੰਘ ਇੰਦਰ ਕੰਬਾਈਨ,ਹਰਵਿੰਦਰ ਸਿੰਘ ਸੁਰਿੰਦਰਾ ਕੰਬਾਈਨ,ਰਾਹੁਲ ਅਸ਼ੋਕਾ ਲੇਲੈਂਡ,ਯਸਵਿੰਦਰਪਾਲ ਮਠਾੜੂ,ਅਵਤਾਰ ਸਿੰਘ ਢਿੰਡ,ਸੁਖਚੈਨ ਸਿੰਘ ਐਮ ਡੀ ਗੁ ਰਦਿਆਲ ਕੰਬਾਈਨ, ਇੰਦਰਜੀਤ ਸਿੰਘ ਮੁੰਡੇ ਸਹੋਲੀ, ਅਵਤਾਰ ਸਿੰਘ ਮਠਾੜੂ, ਕਰਮਜੀਤ ਸਿੰਘ ਗਲਵੱਟੀ ਜੀ ਐਸ ਜੇ ਕੰਬਾਈਨ,ਪ੍ਰਦੀਪ ਸਿੰਘ ਦੇਵ ਐਗਰੋ,ਗੁਰਸ਼ਰਨ ਸਿੰਘ -ਕੰਬਾਈਨ ,ਬਲਜਿੰਦਰ ਧੰਮੂ,ਜਸਪਾਲ ਸਿੰਘ ਗਾਡਰ,ਗੁਰਚਰਨ ਸਿੰਘ ਕਾਲੇਰੋਨੇ,ਪਰਮਜੀਤ ਸਿੰਘ,ਦੇਵ ਸਿੰਘ,ਹਰਨੇਕ ਸਿੰਘ ,ਕਰਨੈਲ ਸਿੰਘ ਵਿਰਦੀ ਤੋਂ ਇਲਾਵਾ ਵੱਡੀ ਗਿਣਤੀ ਚ ਰਾਮਗੜੀਆ ਭਾਈਚਾਰੇ ਨੇ ਹਾਜ਼ਰੀ ਭਰੀ।