ਸਰਕਾਰ ਮੇਰੀ ਸਜ਼ਾ ਸਬੰਧੀ ਫ਼ੈਸਲਾ ਜਲਦੀ ਲਵੇ : ਰਾਜੋਆਣਾ ਪਟਿਆਲਾ, 24 ਅਕਤੂਬਰ 2025 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਜੁਰਮ ਵਿਚ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਣਾ ਨੇ ਮੰਗ ਕੀਤੀ ਕਿ ਉਸਦੀ ਸਜ਼ਾ ਤੇ ਜਲਦੀ ਫ਼ੈਸਲਾ ਸੁਣਾਇਆ ਜਾਵੇ।ਰਾਜੋਆਣਾ ਨੇ ਇਹ ਮੰਗ ਅੱਜ ਹਸਪਤਾਲ ਵਿਖੇ ਇਲਾਜ ਲਈ ਲਿਆਂਦੇ ਜਾਣ ਦੌਰਾਨ ਕੀਤੀ। 30 ਸਾਲ ਤੋਂ ਜੇਲ ਵਿਚ ਬੰਦ ਹਾਂ ਤੇ 14 ਸਾਲ ਤੋਂ ਕੇਂਦਰ ਕੋਲ ਮੇਰੀ ਅਪੀਲ ਪਈ ਹੈ ਪੈਂਡਿੰਗ : ਬਲਵੰਤ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਮੇਰੀ ਸਜ਼ਾ ਉੱਪਰ ਸਰਕਾਰ ਨੂੰ ਜਿਥੇ ਜਲਦ ਫ਼ੈਸਲਾ ਲੈਣਾ ਚਾਹੀਦਾ ਹੈ, ਉਥੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਪਿਛਲੇ 30 ਸਾਲਾਂ ਤੋਂ ਜੇਲ ਅੰਦਰ ਬੰਦ ਹਾਂ, 14 ਸਾਲ ਤੋਂ ਕੇਂਦਰ ਕੋਲ ਮੇਰੀ ਅਪੀਲ ਪੈਂਡਿੰਗ ਪਈ ਹੈ। ਰਾਜੋਆਣਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਫੈਸਲਾ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਫੈਸਲਾ ਨਾ ਕਰਨਾ ਵੀ ਵੱਡੀ ਬੇਇਨਸਾਫੀ ਹੈ। ਰਾਜੋਆਣਾ ਨੂੰ ਮੈਡੀਕਲ ਚੈੱਕਅਪ ਲਈ ਅੱਜ ਪਟਿਆਲਾ ਦੇ ਡੈਂਟਲ ਕਾਲਜ ਵਿੱਚ ਪੁਲਿਸ ਟੀਮ ਪਹੁੰਚੀ ਸੀ।

