

ਐਡਵੋਕੇਟ ਰੋਹਿਤ ਹੰਸ ਬਣੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਵਕੀਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਟਿਆਲਾ, 22 ਅਕਤੂਬਰ 2025 : ਲਾਹੋਰੀ ਗੇਟ ਸਥਿਤ ਗਾਂਧੀ ਨਗਰ ਦੇ ਰਹਿਣ ਵਾਲੇ ਐਡਵੋਕੇਟ ਰੋਹਿਤ ਹੰਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੂਬੇ ਦੇ ਡਿਪਟੀ ਐਡਵੋਕੇਟ ਜਨਰਲ ਪੰਜਾਬ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ । ਰੋਹਿਤ ਹੰਸ ਐਡਵੋਕੇਟ ਦੀ ਇਸ ਨਿਯੁਕਤੀ ਨਾਲ ਜਿੱਥੇ ਹੰਸ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਸ਼ਹਿਰ ਵਾਸੀਆਂ ਅਤੇ ਸਹਿਕਰਮੀਆਂ ਵਲੋਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰੋਹਿਤ ਹੰਸ ਦੇ ਪਿਤਾ ਸਵਰਗੀ ਸ੍ਰੀ ਅਸ਼ੋਕ ਹੰਸ, ਭਾਰਤੀ ਹਵਾਈ ਸੈਨਾ ਤੋਂ ਸੇਵਾ ਮੁਕਤ ਹੋਏ ਸਨ । ਇਸ ਮੌਕੇ ਨਵ-ਨਿਯੁਕਤ ਡਿਪਟੀ ਐਡਵੋਕੇਟ ਜਨਰਲ ਪੰਜਾਬ ਰੋਹਿਤ ਹੰਸ ਨੇ ਦੱਸਿਆ ਕਿ ਉਹ 2012 ਤੋਂ ਜਿਲਾ ਕਚਹਿਰੀਆਂ ਪਟਿਆਲਾ ਵਿਖੇ ਕਾਨੂੰਨ ਸਬੰਧੀ ਆਪਣੇ ਕਾਰਜ ਕਰਦੇ ਆ ਰਹੇ ਹਨ । ਕਾਬਲੀਅਤ ਦੇ ਆਧਾਰ ਤੇ ਨਿਰਪੱਖ, ਪਾਰਦਰਸ਼ੀ ਇਸ ਅਹੁੱਦੇ ਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ । ਇਸ ਲਈ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਇਸ ਅਹੁੱਦੇ ਤੇ ਆਪਣੀ ਸੇਵਾਵਾਂ ਦੇਣਗੇ । ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਉਦੋਂ ਹਾਂਸਲ ਹੁੰਦੀ ਹੈ ਜਦੋਂ ਅਸੀਂ ਨਿਰੰਤਰ ਕੋਸ਼ਿਸ਼ਾਂ ਅਤੇ ਸੰਘਰਸ਼ ਕਰਦੇ ਹਾਂ । ਜਿਹੜੇ ਬਿਨਾਂ ਧਕੇ ਬਿਨਾਂ ਰੁਕੇ ਆਪਣੇ ਟਿਚੇ ਵਲ ਹਮੇਸ਼ਾ ਅੱਗੇ ਵੱਧਦੇ ਹਨ ਇੱਕ ਦਿਨ ਉਹ ਆਪਣੀ ਮੰਜਿਲ ਤੱਕ ਜਰੂਰ ਪਹੁੰਚਦੇ ਹਨ । ਕਿਉਂਕਿ ਮਿਹਨਤ ਹੀ ਉਹ ਚਾਬੀ ਹੈ ਜਿਹੜੀ ਸੁਨਹਿਰੀ ਭਵਿੱਖ ਦੇ ਬੰਦ ਦਰਵਾਜੇ ਖੋਲ ਸਕਦੀ ਹੈ।