post

Jasbeer Singh

(Chief Editor)

Patiala News

ਗੁਰਦੁਆਰਾ ਨਥਾਣਾ ਸਾਹਿਬ ਦੇ ਜੋੜ ਮੇਲੇ 'ਚ ਲਗਾਇਆ 7ਵਾਂ ਦਸਤਾਰ ਸਿਖਲਾਈ ਕੈਂਪ

post-img

ਗੁਰਦੁਆਰਾ ਨਥਾਣਾ ਸਾਹਿਬ ਦੇ ਜੋੜ ਮੇਲੇ 'ਚ ਲਗਾਇਆ 7ਵਾਂ ਦਸਤਾਰ ਸਿਖਲਾਈ ਕੈਂਪ -ਹਰੇਕ ਪੰਜਾਬੀ ਆਪਣੇ ਸਿਰ ਤੇ ਦਸਤਾਰ ਜ਼ਰੂਰ ਸਜਾਵੇ :- ਜਸਵਿੰਦਰ ਚਪੜ੍ਹ ਘਨੌਰ : ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ਵਿਖੇ ਮਾਘੀ ਦਾ ਜੋੜ ਮੇਲ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਜਿਸ ਵਿਚ 7ਵਾਂ ਦਸਤਾਰ-ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ । ਇਸ ਮੌਕੇ ਸਟੇਟ ਅਵਾਰਡੀ ਜਸਵਿੰਦਰ ਸਿੰਘ ਚਪੜ੍ਹ ਅਤੇ ਰਣਬੀਰ ਸਿੰਘ ਦਸਤਾਰ ਕੋਚ ਨੇ ਦੱਸਿਆ ਕਿ ਸਵੇਰ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਲਗਾਤਾਰ ਲਗਭਗ 115 ਵੀਰ ਭੈਣਾਂ ਦੇ ਸਿਰਾਂ ਤੇ ਦਸਤਾਰ-ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਗਈ, ਜਿਸ ਵਿਚ 85 ਦਸਤਾਰਾਂ ਫਰੀ ਭੇਂਟ ਕੀਤੀਆਂ ਗਈਆਂ । ਇਸ ਦੌਰਾਨ ਬਾਬਾ ਗੁਰਤਾਰ ਸਿੰਘ ਚਪੜ੍ਹ ਅਤੇ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਦਸਤਾਰ ਅਨੇਕਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਹੋਈ ਹੈ । ਹਰੇਕ ਸਰਦਾਰ ਪੰਜਾਬੀ ਦੇ ਸਿਰ ਤੇ ਸੋਹਣੀ ਦਸਤਾਰ ਬੰਨੀ ਹੋਣੀ ਚਾਹੀਦੀ ਹੈ । ਇਸ ਮੌਕੇ ਦਸਤਾਰਾਂ ਦੇ ਨਾਲ ਸਰਟੀਫਿਕੇਟ ਤੇ ਮੈਡਲਜ਼ ਵੀ ਭੇਂਟ ਕੀਤੇ ਗਏ । ਕੈਂਪ ਦੀ ਸਮਾਪਤੀ ਮੌਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਜਸਵਿੰਦਰ ਸਿੰਘ ਚਪੜ੍ਹ ਨੇ ਸਾਰੇ ਸਹਿਯੋਗੀ ਵੀਰ-ਭੈਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਸਮੇਂ ਕ੍ਰਿਪਾਲ ਸਿੰਘ ਬਡੂੰਗਰ, ਨਿਸ਼ਾਨ ਸਿੰਘ ਜਫ਼ਰਵਾਲ, ਸੁਰਿੰਦਰ ਸਿੰਘ ਘੁਮਾਣਾ, ਮਨਜੀਤ ਸਿੰਘ ਜੰਡ ਮੰਗੋਲੀ, ਗੁਰਸੇਵਕ ਸਿੰਘ ਯੂ. ਐਸ. ਏ, ਸੰਤ ਸਿੰਘ ਬੋਸਰ, ਨਵਰਿੰਦਰ ਸਿੰਘ ਸਰਹੰਦ, ਕਰਮਜੀਤ ਸਿੰਘ ਡਕਾਲਾ, ਪਰਮਿੰਦਰ ਸਿੰਘ, ਸੁਖਬੀਰ ਸਿੰਘ ਭਗੜਾਣਾ, ਗੁਰਪ੍ਰੀਤ ਸਿੰਘ ਕਬੂਲਪੁਰ, ਗੁਰਰੂਪ ਕੌਰ, ਗੁਰਕਿਰਤ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਸਿੰਘ ਪਿੱਪਲ ਮੰਗੋਲੀ, ਇੰਦਰਬੀਰ ਸਿੰਘ , ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਕਾਮੀ ਕਲ੍ਹਾਂ, ਬਲਵੰਤ ਸਿੰਘ ਘਨੌਰ, ਗੁਰਦੀਪ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਚਪੜ ਹਾਜ਼ਰ ਰਹੇ । 

Related Post