post

Jasbeer Singh

(Chief Editor)

Haryana News

9ਵੀਂ ਜਮਾਤ ਦੀ ਵਿਦਿਆਰਥਣ ਦੋ ਮਹੀਨਿਆਂ ਦੀ ਗਰਭਵਤੀ

post-img

9ਵੀਂ ਜਮਾਤ ਦੀ ਵਿਦਿਆਰਥਣ ਦੋ ਮਹੀਨਿਆਂ ਦੀ ਗਰਭਵਤੀ ਹਰਿਆਣਾ, 17 ਦਸੰਬਰ 2025 : ਹਰਿਆਣਾ ਦੇ ਸ਼ਹਿਰ ਸੋਨੀਪਤ ਵਿਖੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਜੋ ਕਿ ਹਾਲ ਹੀ ਵਿਚ ਗਰਭਵਤੀ ਹੋ ਗਈ ਹੈ ਦੇ ਨਾਲ ਉਸਦੇ ਹੀ ਸਹਿਪਾਠੀਹ ਵਲੋਂ ਕੁੰਡਲੀ ਦੇ ਪਾਰਕਰ ਮਾਲ ਦੀ ਛੱਤ `ਤੇ ਬਲਾਤਕਾਰ ਕੀਤਾ ਗਿਆ ਸੀ। 11 ਸਾਲਾਂ ਦੀ 9ਵੀਂ ਜਮਾਤ ਦੀ ਹੈ ਇਹ ਵਿਦਿਆਰਥਣ ਪ੍ਰਾਪਤ ਜਾਣਕਾਰੀ ਅਨੁਸਾਰ ਜਦੋ਼ ਦੋ ਮਹੀਨਿਆਂ ਦੀ ਗਰਭਵਤੀ 11 ਸਾਲਾ ਇਸ ਲੜਕੀ ਨੂੰ ਪੇਟ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ ਤਾਂ ਉਸਦੀ ਮਾਂ ਉਸਨੂੰ ਦਵਾਈ ਲਈ ਹਸਪਤਾਲ ਲੈ ਗਈ । ਪੁਲਸ ਨੇ ਅਪਰਾਧਿਕ ਪ੍ਰਕਿਰਿਆ ਸੰਹਿਤਾ (ਸੀ. ਆਰ. ਪੀ. ਸੀ.) ਦੀ ਧਾਰਾ 65 (1) ਅਤੇ ਪੋਕਸੋ ਐਕਟ ਦੀ ਧਾਰਾ-6 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਜਿਸ ਸਕੂਲੀ ਵਿਦਿਆਰਥੀ (ਲੜਕੇ) ਵਲੋਂ ਉਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਵੀ ਨਾਬਾਲਗ ਹੈ। ਕੁੰਡਲੀ ਪੁਲਸ ਥਾਣੇ ਵਿਚ ਕਰਵਾ ਦਿੱਤੀ ਗਈ ਹੈ ਸਿ਼ਕਾਇਤ ਦਰਜ ਲੜਕੀ ਦੀ ਮਾਂ ਨੇ ਕੁੰਡਲੀ ਪੁਲਸ ਸਟੇਸ਼ਨ ਵਿੱਚ ਸਿ਼ਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਅਸਲ ਵਿਚ ਬਿਹਾਰ ਦੇ ਸਮਸਤੀਪੁਰ ਜਿ਼ਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ ਤੇ ਮੌਜੂਦਾ ਸਮੇਂ ਉਹ ਰਾਏ ਪੁਲਸ ਸਟੇਸ਼ਨ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ 11 ਸਾਲ ਦਾ ਹੈ ਅਤੇ ਪਿੰਡ ਦੇ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ।

Related Post

Instagram