post

Jasbeer Singh

(Chief Editor)

Sports

ਖੇਡ ਵਿਭਾਗ ਵੱਲੋਂ ਸਪੋਰਟਸ ਵਿੰਗ ਲਈ ਟਰਾਇਲ 8 ਅਪ੍ਰੈਲ ਤੋਂ

post-img

ਖੇਡ ਵਿਭਾਗ ਵੱਲੋਂ ਸਪੋਰਟਸ ਵਿੰਗ ਲਈ ਟਰਾਇਲ 8 ਅਪ੍ਰੈਲ ਤੋਂ ਪਟਿਆਲਾ, 7 ਅਪ੍ਰੈਲ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪੋਰਟਸ ਵਿੰਗ (ਡੇ ਸਕਾਲਰ ਅਤੇ ਰੈਜੀਡੈਂਸ਼ਲਡ) ਸਕੂਲਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਸਬੰਧੀ ਸਿਲੈੱਕਸ਼ਨ ਟਰਾਇਲ 8 ਅਪ੍ਰੈਲ ਤੋਂ ਆਯੋਜਿਤ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਅੰਡਰ 14, 17 ਅਤੇ 19 (ਲੜਕੇ/ਲੜਕੀਆਂ) ਦੇ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ,  ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋਹ-ਖੋਹ, ਵਾਲੀਬਾਲ, ਹੈਂਡਬਾਲ, ਤੈਰਾਕੀ, ਕੁਸ਼ਤੀ, ਕ੍ਰਿਕਟ, ਲਾਅਨ ਟੈਨਿਸ ਅਤੇ ਸਾਈਕਲਿੰਗ ਦੇ ਟਰਾਇਲ ਮਿਤੀ 08-04-25 ਤੋਂ 12-04-2025 ਤੱਕ ਪੋਲੋ ਗਰਾਊਂਡ ਪਟਿਆਲਾ ਵਿਖੇ ਰੱਖੇ ਗਏ ਹਨ । ਇਨ੍ਹਾਂ ਟਰਾਇਲਾਂ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਸਕੂਲ ਵਿੱਚ ਦਾਖਲ ਖਿਡਾਰੀ ਜਿਸ ਦਾ ਜਨਮ ਅੰਡਰ-14 ਲਈ 01-01-12, ਅੰਡਰ-17 ਲਈ 01-01-2009 ਅਤੇ ਅੰਡਰ-19 ਲਈ 01-01-2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਟਰਾਇਲ ਦੇਣ ਵਾਲੇ ਖਿਡਾਰੀ/ਖਿਡਾਰਨਾਂ ਮਿਤੀ 08-04-2025 ਨੂੰ ਸਵੇਰੇ 8.00 ਵਜੇ ਆਪਣੀ ਆਪਣੀ ਗੇਮ ਦੇ ਸਬੰਧਤ ਸਿਲੈੱਕਸ਼ਨ ਕਮੇਟੀਆਂ ਪਾਸ ਹਾਜ਼ਰ ਹੋ ਸਕਦੇ ਹਨ ਅਤੇ ਆਪਣੇ ਨਾਲ ਆਪਣੀ ਅਧਾਰ ਕਾਰਡ ਦੀ ਕਾਪੀ ਅਤੇ ਇੱਕ ਫ਼ੋਟੋ ਨਾਲ ਲੈ ਕਿ ਆਉਣ ।

Related Post