post

Jasbeer Singh

(Chief Editor)

Latest update

ਲੰਡਨ `ਚ ਸਿੱਖਾਂ ਤੇ ਪਾਕਿਸਤਾਨੀਆਂ ਵਿਚਾਲੇ ਪੈਦਾ ਹੋਇਆ ਵਿਵਾਦ

post-img

ਲੰਡਨ `ਚ ਸਿੱਖਾਂ ਤੇ ਪਾਕਿਸਤਾਨੀਆਂ ਵਿਚਾਲੇ ਪੈਦਾ ਹੋਇਆ ਵਿਵਾਦ ਓਟਾਵਾ, 18 ਮਾਰਚ 2026 : ਵਿਦੇਸ਼ੀ ਮੁਲਕ ਲੰਡਨ ਵਿਖੇ ਇਕ ਰੈਸਟੋਰੈਂਟ ਵਿਚ ਸਿੱਖਾਂ ਤੇ ਪਾਕਿਸਤਾਨੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਵਿਵਾਦ ਹੋਣ ਦਾ ਪਤਾ ਚੱਲਿਆ ਹੈ। ਕੀ ਕਾਰਨ ਰਿਹਾ ਵਿਵਾਦ ਦਾ ਲੰਡਨ ਦੇ ਹਾਈ-ਪ੍ਰੋਫਾਈਲ ਇਲਾਕੇ ਹੈਮਰਸਮਿਥ ਵਿਚ ਇਕ ਪੰਜਾਬੀ ਰੈਸਟੋਰੈਂਟ ਮਾਲਕ ਅਤੇ ਪਾਕਿਸਤਾਨੀ ਮੁਸਲਮਾਨਾਂ ਵਿਚਕਾਰ ਹਲਾਲ ਮੀਟ ਨੂੰ ਲੈ ਕੇ ਵਿਵਾਦ ਹੋ ਗਿਆ । ਪੰਜਾਬੀ ਰੈਸਟੋਰੈਂਟ `ਤੇ 100 ਲੋਕਾਂ ਨੇ ਕੀਤਾ ਹਮਲਾ ਵਿਦੇਸ਼ੀ ਧਰਤੀ ਲੰਡਨ ਵਿਖੇ 16 ਸਾਲਾਂ ਤੋਂ ਰੈਸਟੋਰੈਂਟ ਚਲਾ ਰਹੇ ਹਰਮਨ ਕਪੂਰ ਨੇ ਦੱਸਿਆ ਕਿ ਹਲਾਲ ਮੀਟ ਵੇਚਣ ਤੋਂ ਮਨ੍ਹਾ ਕਰਨ `ਤੇ ਪਾਕਿਸਤਾਨੀਆਂ ਦੇ 100 ਲੋਕਾਂ ਦੇ ਸਮੂਹ ਨੇ ਉਨ੍ਹਾਂ `ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਮੈਨੂੰ ਹਲਾਲ ਮੀਟ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਪਣੇ ਕਾਰੋਬਾਰ ਨੂੰ ਬਚਾਉਣ ਲਈ ਮੈਨੂੰ ਦੁਨੀਆ ਭਰ ਦੇ ਸਿੱਖਾਂ ਤੋਂ ਮਦਦ ਮੰਗਣੀ ਪੈ ਰਹੀ ਹੈ । ਕੀ ਦੱਸਿਆ ਹਰਮਨ ਨੇ ਹਰਮਨ ਮੁਤਾਬਕ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ 14 ਮਾਰਚ ਨੂੰ ਰੈਸਟੋਰੈਂਟ ਦੇ ਬਾਹਰ ਇਕ ਬੋਰਡ ਲਗਾ ਦਿੱਤਾ। ਇਸ `ਤੇ ਸਾਫ਼ ਲਿਖਿਆ ਸੀ ਕਿ ਉਨ੍ਹਾਂ ਦੇ ਰੰਗਰੇਜ਼ ਰੈਸਟੋਰੈਂਟ `ਚ ਹਲਾਲ ਮੀਟ ਨਹੀਂ ਮਿਲੇਗਾ। ਪੋਸਟਰ ਲਗਾਏ ਜਾਣ ਤੋਂ ਬਾਅਦ ਰੈਸਟੋਰੈਂਟ `ਚ ਪਾਕਿਸਤਾਨੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਉਥੇ ਭੰਨ-ਤੋੜ ਕਰਨ ਦੀ ਕੋਸਿ਼ਸ਼ ਕੀਤੀ ਗਈ । ਕੀ ਦੋਸ਼ ਲਗਾਏ ਹਰਮਨ ਨੇ ਹਰਮਨ ਨੇ ਦੱਸਿਆ ਕਿ ਕੱਟੜਪੰਥੀਆਂ ਨੇ ਉਨ੍ਹਾਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ । ਹਰਮਨ ਨੇ ਦੋਸ਼ ਲਾਇਆ ਕਿ ਪੁਲਸ ਨੇ ਵੀ ਕੱਟੜਪੰਥੀਆਂ ਦਾ ਸਾਥ ਦਿੱਤਾ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ, ਹਾਲਾਕਿ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ।

Related Post

Instagram