post

Admin

(Chief Editor)

Latest update

ਅਲਾਸਕਾ `ਚ ਚਾਰਟਰਡ ਜਹਾਜ਼ ਕਰੈਸ਼ ਹੋਣ ਕਾਰਨ 8 ਲੋਕਾਂ ਦੀ ਹੋਈ ਮੌਤ

post-img

ਅਲਾਸਕਾ `ਚ ਚਾਰਟਰਡ ਜਹਾਜ਼ ਕਰੈਸ਼ ਹੋਣ ਕਾਰਨ 8 ਲੋਕਾਂ ਦੀ ਹੋਈ ਮੌਤ

ਅਮਰੀਕਾ, 21 ਅਗਸਤ 2026 : ਅਮਰੀਕਾ (America) ਦੇ ਅਲਾਸਕ ਵਿਖੇ ਇਕ ਚਾਰਟਡ ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨ ਦੋ ਪਾਇਲਟਾਂ ਸਮੇਤ 8 ਲੋਕਾਂ ਦੀ ਮੌਤ (Death) ਹੋਣ ਦਾ ਸਮਾਚਾਰ ਹੈ ।

ਕੀ ਦੱਸਿਆ ਅਮਰੀਕੀ ਫੌਜ ਨੇ

ਅਮਰੀਕਾ ਦੇ ਅਲਾਸਕਾ (Alaska) ਵਿਖੇ ਜੋ ਅੱਜ ਇਕ ਚਾਰਟਡ ਹਵਾਈ ਜਹਾਜ਼ (Chartered aircraft) ਦੇ ਕਰੈਸ਼ ਹੋਣ ਨਾਲ ਉਸ ਵਿਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਫੌਜ ਨੇ ਦੱਸਿਆ ਕਿ ਅੱਠ ਲੋਕਾਂ ਨੂੰ ਲਿਜਾ ਰਿਹਾ ਇਹ ਚਾਰਟਰ ਜਹਾਜ਼ ਪੱਛਮੀ ਅਲਾਸਕਾ ਵਿੱਚ ਇੱਕ ਦੂਰ-ਦੁਰਾਡੇ ਰਾਡਾਰ ਸਥਾਨ `ਤੇ ਹਾਦਸਾਗ੍ਰਸਤ (Accident) ਹੋ ਗਿਆ, ਜਿਸ ਨਾਲ ਜਹਾਜ਼ ਵਿੱਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਗਈ ।

ਅਲਾਸਕਾ ਦੀ ਸੈਨੇਟਰ ਨੇ ਘਟਨਾ ਤੇ ਕੀ ਆਖਿਆ

ਇਹ ਹਾਦਸਾ ਵੀਰਵਾਰ ਨੂੰ `ਕੇਪ ਨਿਊਨਹੈਮ ਲੌਂਗ ਰੇਂਜ ਰਾਡਾਰ ਸਾਈਟ` ਹਵਾਈ ਅੱਡੇ `ਤੇ ਵਾਪਰਿਆ, ਜੋ ਅਲਾਸਕਾ ਦੇ ਐਂਕਰੇਜ ਤੋਂ ਲਗਭਗ 450 ਮੀਲ (725 ਕਿਲੋਮੀਟਰ) ਪੱਛਮ ਵੱਲ ਸਥਿਤ ਹੈ । ਅਲਾਸਕਾ ਦੀ ਸੈਨੇਟਰ ਲੀਜ਼ਾ ਮੁਰਕੋਵਸਕੀ ਨੇ ਵੀ ਇਸ ਘਟਨਾ `ਤੇ ਦੁੱਖ ਪ੍ਰਗਟ ਕਰਦਿਆਂ ਸੋੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਲਿਖਿਆ ਕਿ ਅੱਜ ਕੇਪ ਨਿਊਨਹੈਮ ਵਿਖੇ ਵਾਪਰੇ ਜਹਾਜ਼ ਹਾਦਸੇ ਬਾਰੇ ਜਾਣ ਕੇ ਮੈਂ ਅਲਾਸਕਾ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੀ ਹਾਂ ।

Related Post

Instagram