
ਵਾਹਨ ਦੇ ਸੜਕ ਤੋਂ ਫਿਸਲ ਦੇ ਖੱਡ ਵਿਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 8 ਜਣਿਆਂ ਦੀ ਮੌਤ
- by Jasbeer Singh
- July 27, 2024

ਵਾਹਨ ਦੇ ਸੜਕ ਤੋਂ ਫਿਸਲ ਦੇ ਖੱਡ ਵਿਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 8 ਜਣਿਆਂ ਦੀ ਮੌਤ ਸ਼੍ਰੀਨਗਰ : ਜੰਮੂ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ `ਚ ਸ਼ਨੀਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਖੱਡ `ਚ ਡਿੱਗ ਗਿਆ। ਇਸ ਹਾਦਸੇ `ਚ 5 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ `ਚ ਇਕ ਪੁਲਸ ਮੁਲਾਜ਼ਮ, 2 ਔਰਤਾਂ ਅਤੇ 6 ਤੋਂ 16 ਸਾਲ ਦੇ 5 ਬੱਚੇ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਕਿਸ਼ਤਵਾੜ ਤੋਂ ਸਿੰਥਨ ਟਾਪ ਹੁੰਦੇ ਹੋਏ ਮਾਰਵਾਹ ਵੱਲ ਜਾ ਰਹੇ ਸਨ, ਉਦੋਂ ਉਨ੍ਹਾਂ ਦਾ ਵਾਹਨ ਡਕਸੁਮ `ਚ ਸੜਕ ਤੋਂ ਫਿਸਲ ਕੇ ਖੱਡ `ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ 8 ਜੀਆਂ ਦੀ ਮੌਕੇ `ਤੇ ਹੀ ਮੌਤ ਹੋ ਗਈ।
Related Post
Popular News
Hot Categories
Subscribe To Our Newsletter
No spam, notifications only about new products, updates.