
National
0
ਕਾਂਵੜ ਯਾਤਰਾ ਦੌਰਾਨ ਟਰਾਲੀ `ਚ ਸ਼ਿਵ ਭਜਨ `ਤੇ ਨੱਚ ਰਹੇ 9 ਲੋਕਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ
- by Jasbeer Singh
- August 5, 2024

ਕਾਂਵੜ ਯਾਤਰਾ ਦੌਰਾਨ ਟਰਾਲੀ `ਚ ਸ਼ਿਵ ਭਜਨ `ਤੇ ਨੱਚ ਰਹੇ 9 ਲੋਕਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ ਬਿਹਾਰ : ਭਾਰਤ ਦੇਸ਼ ਦੇ ਬਿਹਾਰ ਸੂਬੇ ਦੇ ਵੈਸ਼ਾਲੀ ਜਿ਼ਲੇ ਵਿਚ ਕਾਂਵੜ ਯਾਤਰਾ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਕਾਂਵੜ ਯਾਤਰਾ `ਚ ਹਿੱਸਾ ਲੈ ਰਹੀ ਡੀ. ਜੇ. ਟਰਾਲੀ `ਚ ਕਰੰਟ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕਾਂਵੜੀਏ ਡੀਜੇ ਟਰਾਲੀ `ਤੇ ਸਵਾਰ ਹੋ ਕੇ ਸ਼ਿਵ ਭਜਨ ਦੇ ਭਜਨ `ਤੇ ਨੱਚ ਰਹੇ ਸਨ ਪਰ ਅਚਾਨਕ ਡੀਜੇ ਟਰਾਲੀ ਦਾ ਇਕ ਹਿੱਸਾ ਹਾਈ ਟੈਂਸ਼ਨ ਤਾਰ `ਚ ਫਸ ਗਿਆ। ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਇਹ ਘਟਨਾ ਹਾਜੀਪੁਰ ਇੰਡਸਟਰੀਅਲ ਥਾਣਾ ਖੇਤਰ ਦੇ ਸੁਲਤਾਨਪੁਰ ਦੀ ਹੈ।