post

Jasbeer Singh

(Chief Editor)

National

ਅਸਮਾਨੀ ਬਿਜਲੀ ਦਾ ਕਹਿਰ ਦੇ ਚਲਦਿਆਂ 90 ਭੇਡਾਂ-ਬੱਕਰੀਆਂ ਦੀ ਮੌਤ

post-img

ਅਸਮਾਨੀ ਬਿਜਲੀ ਦਾ ਕਹਿਰ ਦੇ ਚਲਦਿਆਂ 90 ਭੇਡਾਂ-ਬੱਕਰੀਆਂ ਦੀ ਮੌਤ ਜੰਮੂ/ਸ੍ਰੀਨਗਰ, 15 ਮਈ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਮੱਧ ਕਸ਼ਮੀਰ ਦੇ ਗਾਂਦਾਰਬਲ ਜਿਲੇ ਵਿਚ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਭੇਡ-ਬੱਕਰੀਆਂ ਦੀਆਂ ਮੌਤ ਹੋ ਗਈਆਂ ਹਨ। ਕਦੋਂ ਵਾਪਰੀ ਹੈ ਇਹ ਘਟਨਾ ਮੱਧ ਕਸ਼ਮੀਰ ਦੇ ਗਾਂਦਰਬਲ ਜਿ਼ਲੇ ਦੇ ਕੰਗਨ ਇਲਾਕੇ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਖਾਨਾਬਦੋਸ਼ ਪਰਿਵਾਰ ਦੀਆਂ ਕਰੀਬ 90 ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ । ਇਹ ਦਰਦਨਾਕ ਘਟਨਾ ਪੋਸ਼ਕਰ ਕੰਗਨ ਦੇ ਉੱਚਾਈ ਵਾਲੇ `ਧਾਨਾ ਡੋਕ` ਖੇਤਰ `ਚ ਲੰਘੇੇ ਦਿਨੀਂ ਰਾਤ ਨੂੰ ਵਾਪਰੀ । ਜਾਣਕਾਰੀ ਅਨੁਸਾਰ ਇਹ ਭੇਡਾਂ-ਬੱਕਰੀਆਂ ਰਾਜੌਰੀ ਜਿ਼ਲੇ ਦੇ ਸੁੰਦਰਬਨੀ ਖੇਤਰ ਦੇ ਰਹਿਣ ਵਾਲੇ ਮੁਹੰਮਦ ਯਾਸੀਨ ਬਿਜਰਾਨ ਅਤੇ ਅਬਦੁਲ ਮਜੀਦ ਬਿਜਰਾਨ ਦੀਆਂ ਸਨ, ਜੋ ਗਰਮੀਆਂ ਦੇ ਮੌਸਮ ਵਿਚ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਉਪਰਲੇ ਪਹਾੜੀ ਇਲਾਕਿਆਂ ਵੱਲ ਗਏ ਹੋਏ ਸਨ । ਲੋਕਾਂ ਮੁਤਾਬਕ ਰਾਤ ਵੇਲੇ ਤੇਜ ਮੀਂਹ ਦੇ ਬਿਜਲੀ ਚਮਕ ਰਹੀ ਸੀ ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਇਲਾਕੇ `ਚ ਤੇਜ਼ ਮੀਂਹ, ਗਰਜ ਤੇ ਬਿਜਲੀ ਚਮਕਣ ਦਾ ਸਿਲਸਿਲਾ ਜਾਰੀ ਸੀ। ਸਵੇਰੇ ਜਦੋਂ ਪਰਿਵਾਰ ਦੇ ਜੀਅ ਚਰਾਂਦ `ਚ ਪਹੁੰਚੇ ਤਾਂ ਉੱਥੇ ਵੱਡੀ ਗਿਣਤੀ ਵਿਚ ਭੇਡਾਂ-ਬੱਕਰੀਆਂ ਮਰੀਆਂ ਹੋਈਆਂ ਮਿਲੀਆਂ । ਸ਼ੁਰੂਆਤੀ ਜਾਂਚ ਵਿਚ ਮੰਨਿਆ ਜਾ ਰਿਹਾ ਹੈ ਕਿ ਤੇਜ਼ ਤੂਫ਼ਾਨ ਦੌਰਾਨ ਅਸਮਾਨੀ ਬਿਜਲੀ ਸਿੱਧੀ ਪਸ਼ੂਆਂ ਦੇ ਝੁੰਡ `ਤੇ ਡਿੱਗੀ, ਜਿਸ ਕਾਰਨ ਜਾਨਵਰਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ।

Related Post

Instagram