post

Admin

(Chief Editor)

Haryana News

ਡੇਰਾ ਸਿਰਸਾ ਸਾਧ 17ਵੀਂ ਵਾਰ ਮਿਲੀ ਪੈਰੋਲ ਤੇ ਆਵੇਗਾ ਜੇਲ੍ਹ ਤੋਂ ਬਾਹਰ

post-img

ਡੇਰਾ ਸਿਰਸਾ ਸਾਧ 17ਵੀਂ ਵਾਰ ਮਿਲੀ ਪੈਰੋਲ ਤੇ ਆਵੇਗਾ ਜੇਲ੍ਹ ਤੋਂ ਬਾਹਰ 

ਰੋਹਤਕ, 25 ਅਗਸਤ 2026 : ਹਰਿਆਣਾ (Haryana) ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ 17ਵੀਂ ਵਾਰ ਜੇਲ ਤੋਂ ਬਾਹਰ ਆਉਣ ਲਈ ਪੈਰੋਲ (Parole) ਦਿੱਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਦਿਨਾਂ ਦੀ ਮਿਲੀ ਹੈ ਪੈਰੋਲ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail) ਵਿੱਚ ਬੰਦ ਸੌਦਾ ਸਾਧ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਵੇਗਾ,ਜਿਸਦੇ ਚਲਦਿਆਂ ਸੌਦਾ ਸਾਧ ਨੂੰ ਫਿਰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ । ਉਹ ਜਿ਼ਲ੍ਹਾ ਜੇਲ੍ਹ ਸੁਨਾਰੀਆ ਵਿੱਚ ਬੰਦ ਹੈ । ਇਹ 17ਵੀਂ ਵਾਰ ਹੈ ਕਿ ਜਦੋਂ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਉਹ 16 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ । ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ ਸੀ । ਉਸ ਤੋਂ ਬਾਅਦ ਹੁਣ ਲਗਾਤਾਰ ਉਹ ਤੀਜੀ ਵਾਰ ਸਿਰਸਾ ਆਸ਼ਰਮ ਪਹੁੰਚੇਗਾ ।

ਕਿਸ ਕਿਸ ਮਾਮਲੇ ਵਿਚ ਹੋਈ ਪਈ ਹੈ ਸਾਧ ਨੂੰ ਸਜ਼਼ਾ

ਜਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਮਿਲੀ ਹੋਈ ਹੈ । ਪਹਿਲੀ ਸਜ਼ਾ 10 ਸਾਲ ਅਤੇ ਦੂਜੀ ਸਜ਼ਾ 10 ਸਾਲ । ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ । ਸੀ. ਬੀ. ਆਈ. ਕੋਰਟ ਦਾ ਹੁਕਮ ਸੀ ਕਿ 10 ਸਾਲ ਪੂਰੇ ਹੋਣ ਤੋਂ ਬਾਅਦ ਦੂਜੀ 10 ਸਾਲ ਦੀ ਸਜ਼ਾ ਸ਼ੁਰੂ ਹੋਵੇਗੀ । ਜਦਕਿ ਬੰਦੀ ਸਿੰਘਾਂ ਨੂੰ ਸਰਕਾਰ ਵੱਲੋਂ ਪੈਰੋਲ ਨਹੀਂ ਦਿੱਤੀ ਜਾ ਰਹੀ । ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬਹੁਤ ਬਿਮਾਰੀ ਹਨ ਪਰ ਫਿਰ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ।

Related Post

Instagram