
19 ਸਾਲਾ ਨੌਜਵਾਨ ਦੀ 10 ਰੁਪਏ ਦੀ ਲੱਗੀ ਸ਼ਰਤ ਅਨੁਸਾਰ ਤਲਾਬ ਤੈਰ ਕੇ ਪਾਰ ਕਰਨ ਦੇ ਚਲਦਿਆਂ ਉਤਰਿਆ ਮੌਤ ਦੇ ਘਾਟ
- by Jasbeer Singh
- September 16, 2024

19 ਸਾਲਾ ਨੌਜਵਾਨ ਦੀ 10 ਰੁਪਏ ਦੀ ਲੱਗੀ ਸ਼ਰਤ ਅਨੁਸਾਰ ਤਲਾਬ ਤੈਰ ਕੇ ਪਾਰ ਕਰਨ ਦੇ ਚਲਦਿਆਂ ਉਤਰਿਆ ਮੌਤ ਦੇ ਘਾਟ ਰਾਇਸੇਨ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਰਾਇਸੇਨ ਜਿ਼ਲੇ ਵਿਚ ਐਤਵਾਰ ਨੂੰ ਯਾਰਾਂ ਦੋਸਤ ਵਿਚਕਾਰ ਆਪਸ ਵਿਚ ਹੀ 10 ਰੁਪਏ ਦੀ ਸ਼ਰਤ ਲਗਾ ਲਈ ਗਈ ਕਿ ਜਿਹੜਾ ਵੀ ਤਲਾਬ ਨੂੰ ਤੈਰ ਕੇ ਪਾਰ ਕਰੇਗਾ 10 ਰੁਪਏ ਜਿੱਤ ਜਾਵੇਗਾ ਦੇ ਚਲਦਿਆਂ ਉਕਤ ਜਿ਼ਲੇ ਵਿਚ ਇਕ 19 ਸਾਲਾ ਨੌਜਵਾਲ ਨੇ 10 ਰੁਪਏ ਦੀ ਸ਼ਰਤ ਜਿੱਤਣ ਲਈ ਐਤਵਾਰ ਨੂੰ ਤੈਰ ਕੇ ਤਾਲਾਬ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਡੁੱਬ ਕੇ ਮਰ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜਿ਼ਲਾ ਹੈੱਡਕੁਆਰਟਰ ਤੋਂ ਲਗਭਗ 130 ਕਿਲੋਮੀਟਰ ਦੂਰ ਦੇਵਰੀ ਪੁਲਸ ਥਾਣੇ ਅਧੀਨ ਪੈਂਦੇ ਗੋਰਖਪੁਰ ਪਿੰਡ ’ਚ ਸਵੇਰੇ 11 ਵਜੇ ਵਾਪਰੀ। ਐਡੀਸ਼ਨਲ ਪੁਲਸ ਸੁਪਰਡੈਂਟ ਕਮਲੇਸ਼ ਖਾਰਪੁਸੇ ਨੇ ਕਿਹਾ ਕਿ ਮ੍ਰਿਤਕ ਹਰੀਸ਼ ਅਹਿਰਵਾਰ 3 ਦੋਸਤਾਂ ਦੇ ਸਮੂਹ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇਹ ਜਾਨਣ ਲਈ 10 ਰੁਪਏ ਦੀ ਸ਼ਰਤ ਲਾਈ ਸੀ ਕਿ ਕੌਣ ਸਭ ਤੋਂ ਤੇਜ਼ ਤੈਰਦਾ ਹੈ। ਇਸੇ ਕੋਸ਼ਿਸ਼ ’ਚ ਅਹਿਰਵਾਰ ’ਚ ਰਸਤੇ ਹੀ ਤਾਲਾਬ ’ਚ ਡੁੱਬ ਗਿਆ। ਉਸ ਦੀ ਲਾਸ਼ ਦੁਪਹਿਰ 3 ਵਜੇ ਬਰਾਮਦ ਕਰ ਲਈ ਗਈ ।