ਕਾਂਗਰਸ ਪਾਰਟੀ ਨੇ ਕੀਤਾ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ ਨਵੀਂ ਦਿੱਲੀ, 5 ਮਾਰਚ 2026 : ਰਾਜਨੀਤਕ ਪਾਰਟੀਆਂ ਵਿਚੋਂ ਇਕ ਇਤਿਹਾਸਕ ਕਾਂਗਰਸ ਪਾਰਟੀ ਵਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਕਿਸ ਦਾ ਕੀਤਾ ਗਿਆ ਰਾਜ ਸਭਾ ਉਮੀਦਵਾਰ ਦੇ ਤੌਰ ਤੇ ਐਲਾਨ ਕਾਂਗਰਸ ਪਾਰਟੀ ਨੇ ਪੰਜ ਰਾਜਾਂ ਵਿੱਚ ਜਿਨ੍ਹਾਂ ਰਾਜ ਸਭਾ ਚੋਣਾਂ ਲਈ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਵਿਚ ਹਰਿਆਣਾ ਤੋਂ ਕਰਮਵੀਰ ਸਿੰਘ ਬੋਧ, ਹਿਮਾਚਲ ਤੋਂ ਅਨੁਰਾਗ ਸ਼ਰਮਾ, ਛੱਤੀਸਗੜ੍ਹ ਤੋਂ ਫੁਲੋ ਦੇਵੀ, ਤਾਮਿਲਨਾਡੂ ਤੋਂ ਐਮ. ਕ੍ਰਿਸਟੋਫਰ ਤਿਲਕ, ਤੇਲੰਗਾਨਾ ਤੋਂ ਅਭਿਸ਼ੇਕ ਮਨੂ ਸਿੰਘਵੀ ਤੇ ਵੇਮ ਨਰਿੰਦਰ ਰੈਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ । ਦੱਸਣਯੋਗ ਹੈ ਕਿ ਰਾਜਾਂ ਦੀਆਂ 37 ਸੀਟਾਂ ਲਈ ਰਾਜ ਸਭਾ ਚੋਣਾਂ 16 ਮਾਰਚ ਨੂੰ ਹੋਣੀਆਂ ਹਨ । ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕੀਤੀ ਜਾਵੇਗੀ ।
