
ਗਲੇ `ਚ ਟੌਫੀ ਚਿਪਕਣ ਕਾਰਨ 4 ਸਾਲ ਦੇ ਬੱਚੇ ਦੀ ਮੌਤ, 3 ਘੰਟੇ ਤੜਪਦਾ ਰਿਹਾ ਮਾਸੂਮ
- by Jasbeer Singh
- November 5, 2024

ਗਲੇ `ਚ ਟੌਫੀ ਚਿਪਕਣ ਕਾਰਨ 4 ਸਾਲ ਦੇ ਬੱਚੇ ਦੀ ਮੌਤ, 3 ਘੰਟੇ ਤੜਪਦਾ ਰਿਹਾ ਮਾਸੂਮ ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ 4 ਸਾਲ ਦੇ ਬੱਚੇ ਦੀ ਟੌਫੀ ਗਲੇ ‘ਚ ਚਿਪਕਣ ਕਾਰਨ ਮੌਤ ਹੋ ਗਈ । ਪਰਿਵਾਰਕ ਮੈਂਬਰਾਂ ਅਨੁਸਾਰ ਉਹ ਤਿੰਨ ਘੰਟੇ ਤੱਕ ਬੱਚੇ ਨੂੰ ਲੈ ਕੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭੱਜਦੇ ਰਹੇ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਟਾਫੀ ਕੰਪਨੀ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ । ਜਾਣਕਾਰੀ ਅਨੁਸਾਰ ਕਾਨਪੁਰ ਦੇ ਬਰਾੜਾ ਥਾਣਾ ਖੇਤਰ ਦਾ ਰਹਿਣ ਵਾਲਾ ਅਨਵਿਤ ਨਾਂ ਦਾ ਬੱਚਾ ਫਰੂਟੋਲਾ ਟਾਫੀ ਖਾ ਰਿਹਾ ਸੀ । ਟੌਫੀ ਉਸ ਦੇ ਗਲੇ ਵਿਚ ਫਸ ਗਈ, ਜਿਸ ਕਾਰਨ ਉਹ ਸਾਹ ਲੈਣ ਵਿਚ ਅਸਮਰੱਥ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ 3 ਘੰਟੇ ਤੱਕ ਤੜਫਦੇ ਰਹੇ ਅਨਵਿਤ ਦੀ ਮੌਤ ਹੋ ਗਈ । ਕੰਪਨੀ ਮਸ਼ਹੂਰ ਬ੍ਰਾਂਡ ਕਿੰਡਰ ਜੋਏ ਦੀ ਨਕਲ ਕਰਕੇ ਫਰੂਟੋਲਾ ਟਾਫੀ ਬਣਾਉਂਦੀ ਹੈ । ਮ੍ਰਿਤਕ ਅਨਵਿਤ ਦੇ ਪਰਿਵਾਰਕ ਮੈਂਬਰਾਂ ਨੇ ਕੰਪਨੀ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ । ਮਮਲੇ ਪੁਲਸ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । ਦੂਜੇ ਪਾਸੇ ਮਾਸੂਮ ਬੱਚੇ ਦੀ ਮੌਤ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ।