ਪਟਿਆਲਾ ਚ ਵਾਪਰਿਆ ਇੱਕ ਵੱਡਾ ਬੱਸ ਹਾਦਸਾ... ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਚ ਡਰਾਈਵਰ ਜਖਮੀ ...
- by Jasbeer Singh
- September 10, 2024
ਪਟਿਆਲਾ ਚ ਵਾਪਰਿਆ ਇੱਕ ਵੱਡਾ ਬੱਸ ਹਾਦਸਾ... ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਚ ਡਰਾਈਵਰ ਜਖਮੀ ... ਪਟਿਆਲਾ : ( ੧੦ ਸਿਤੰਬਰ ੨੦੨੪ ) : ਅੱਜ ਤੜਕ ਸਾਰ ਹੋ ਗਿਆ ਵੱਡਾ ਹਾਦਸਾ ਖ਼ਬਰ ਹੈ ਪਟਿਆਲਾ ਤੋਂ ਸਾਇਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਦਾ ਵਿਗੜਿਆ ਸੰਤੁਲਨ |ਅੱਜ ਸਵੇਰੇ ਤਕਰੀਬਨ 8 ਵਜੇ ਚੰਡੀਗੜ੍ਹ ਡੀਪੂ ਦੀ ਬੱਸ ਪਟਿਆਲਾ ਤੋ ਸਮਾਣਾ ਵੱਲ ਆ ਰਹੀ ਸੀ ਅਤੇ ਪਿੰਡ ਫ਼ਤਹਿਪੁਰ ਦੇ ਨਜਦੀਕ ਆਉਂਦੀਆਂ ਹੀ ...ਟਿੱਪਰ ਨਾਲ ਹੋਇਆ ਐਕਸੀਡੈਂਟ ..ਪਿੰਡ ਵਾਸੀਆਂ ਅਤੇ ਰਾਹ ਚਾਲਕਾਂ ਨੇ ਕਾਫ਼ੀ ਜਦੋਂ ਜਹਿਦ ਨਾਲ ਕੱਢਿਆ ਡਰਾਈਵਰ ..ਸਮਾਣਾ ਤੋਂ ਪਟਿਆਲਾ ਜਾਂਦੇ ਤੇਜ ਰਫ਼ਤਾਰ ਟੀਪਰ ਵਿੱਚ ਵਜੀ ..ਡਰਾਈਵਰ ਦੇ ਕਹੇ ਅਨੁਸਾਰ ਟੀਪਰ ਜੌ ਕਿ ਸਮਾਣਾ ਤੋਂ ਪਟਿਆਲਾ ਜਾ ਰਿਹਾ ਸੀ ਇਹ ਟੀਪਰ ਇਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬੱਸ ਟਿੱਪਰ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ ਬੱਸ ਵਿੱਚ ਤਕਰੀਬਨ 50 ਸਵਾਰੀਆਂ ਸਨ ਅਤੇ ਡਰਾਈਵਰ ਤੋਂ ਬਿਨ੍ਹਾਂ ਕਿਸੇ ਵੀ ਸਵਾਰੀ ਨੂੰ ਸੱਟਾ ਨਹੀਂ ਲੱਗੀਆਂ |
