ਨਾਭਾ ਦੇ ਵਪਾਰੀ ਨੇ ਰੋਹਟੀ ਪੁਲ ਕੋਲ ਨਹਿਰ ਮਾਰੀ ਛਾਲ -ਪਰਿਵਾਰ ਤੇ ਗੋਤਾਖੋਰਾਂ ਵਲੋਂ ਲਾਸ਼ ਦੀ ਭਾਲ ਜਾਰੀ ਨਾਭਾ : ਨਾਭਾ ਦੀ ਮਸ਼ਹੂਰ ਪੋਪਲੀ ਜਨਰਲ ਸਟੋਰ ਦੇ ਭਰਾ ਯਸ਼ਪਾਲ ਉਮਰ 52 ਸਾਲ ਨੇ ਨਾਭਾ ਦੇ ਰੋਹਟੀ ਪੁੱਲ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਸਮਾਚਾਰ ਮਿਲਿਆ ਨਹਿਰ ਦੇ ਨਾਲ ਲੱਗਦੀ ਪੁਲਿਸ ਚੌਂਕੀ ਰੋਹਟੀਪੁਲ ਦੇ ਮੁਲਾਜਮਾ ਨੇ ਜਦੋਂ ਉੱਥੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਉਹਨਾਂ ਨੇ ਆਲਾ ਦੁਆਲਾ ਦੇਖਿਆ ਤਾਂ ਯਸ਼ਪਾਲ ਦੀ ਲਾਸ਼ ਤੈਰਦੀ ਜਾ ਰਹੀ ਸੀ, ਜਦੋਂ ਤੱਕ ਪੁਲਿਸ ਨੇ ਰੱਸਾ ਮੰਗਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿੱਚ ਡੁੱਬ ਗਈ । ਮੌਕੇ ਤੇ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰ ਵੀ ਮੰਗਵਾਏ ਅਤੇ ਗੋਤਾਖੋਰ ਕਈ ਘੰਟੇ ਲਾਸ਼ ਨੂੰ ਲੱਭਦਾ ਰਿਹਾ। ਪਰ ਲਾਸ਼ ਅਜੇ ਤੱਕ ਨਹੀਂ ਮਿਲੀ। ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕਿ ਇਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹੀ ਗਿਆ ਸੀ ਅਤੇ ਇਸ ਨੇ ਆਤਮਹੱਤਿਆ ਕਿਉਂ ਕਰ ਲਈ ਇਹ ਤਾਂ ਸਾਨੂੰ ਵੀ ਨਹੀਂ ਪਤਾ। ਦੂਜੇ ਪਾਸੇ ਰੋਹਟੀ ਪੁੱਲ ਚੌਂਕੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਡੈਡ ਬਾਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾ ਤੇਜ਼ ਸੀ ਅਤੇ ਉਹ ਨਹਿਰ ਦੇ ਵਿੱਚ ਹੀ ਡੁੱਬ ਗਈ ਅਤੇ ਯੋਗੇਸ਼ ਨੇ ਆਤਮ ਹੱਤਿਆ ਕਿਉਂ ਕਰੀ ਅਸੀਂ ਕਾਰਨਾ ਦਾ ਪਤਾ ਲਗਾ ਰਹੇ ਹਾਂ।ਜ਼ਿਕਰਯੋਗ ਹੈ ਕਿ ਖ਼ਬਰ ਲਿਖੇ ਜਾਣ ਤੱਕ ਡੈਡ ਬਾਡੀ ਦੀ ਭਾਲ ਜਾਰੀ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.