
ਟਿੱਪਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਤੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ
- by Jasbeer Singh
- July 8, 2025

ਟਿੱਪਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਤੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਪਟਿਆਲਾ, 8 ਜੁਲਾਈ 2025 : ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਟਿੱਪਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 125-ਏ, 106, 324 (4) ਬੀ. ਐਨ. ਐਸ. ਤਹਿਤ ਟਿੱਪਰ ਤੇਜ ਰਫਤਾਰ ਤੇ ਲਾਪ਼੍ਰਵਾਹੀ ਨਾਲ ਲਿਆ ਕੇ ਉਸਦੇ ਅਤੇ ਹੋਰਾਂ ਵਿੱਚ ਮਾਰ ਕੇ ਜ਼ਖ਼ਮੀਕਰਨ ਅਤੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਵਿਕਾਸ ਪੁੱਤਰ ਫੋਜਾ ਵਾਸੀ ਰਾਜ ਪੱਟੀ ਪਿੰਡ ਮਟੌਰ ਥਾਣਾ ਕਲਾਇਤ ਜਿਲਾ ਕੈਥਲ ਹਰਿਆਣਾ ਨੇ ਦੱਸਿਆ ਕਿ 5 ਜੁਲਾਈ 2025 ਨੂੰ ਉਹ ਆਪਣੇ ਦੋਸਤ ਦਵਿੰਦਰ ਪੁੱਤਰ ਧਰਮਵੀਰ ਵਾਸੀ ਮਟੌਰ ਨਾਲ ਗੱਡੀ ਵਿਚ ਸਵਾਰ ਹੋ ਕੇ ਅਲੀਪੁਰ ਚੌਂਕ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਡਰਾਇਵਰ ਨੇ ਆਪਣਾ ਟਿੱਪਰ ਤੇਜ ਰਫਤਾਰ ਤੇ ਲਾਪ਼੍ਰਵਾਹੀ ਨਾਲ ਲਿਆ ਕੇ ਉਸਦੇ ਅਤੇ ਹੋਰਾਂ ਵਿੱਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਜਿਥੇ ਸੱਟਾਂ ਲੱਗੀਆਂ ਉਥੇ ਦੂਸਰੇ ਪਾਸ ਉਸਦੇ ਦੋਸਤ ਦੀ ਤਾਂ ਮੌਤ ਹੀ ਹੋ ਗਈ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।