
ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਐਨੀਮਲ ਐਕਟ ਤਹਿਤ ਕੇਸ ਦਰਜ
- by Jasbeer Singh
- September 10, 2025

ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਐਨੀਮਲ ਐਕਟ ਤਹਿਤ ਕੇਸ ਦਰਜ ਪਟਿਆਲਾ, 10 ਸਤੰਬਰ 2025 : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਪੰਜਾਬ ਪ੍ਰੋਬੀਸ਼ੀਨ ਆਫ ਕਾਓ ਸਲਾਟਰ ਐਕਟ, ਸੈਕਸ਼ਨ 11 ਪ੍ਰੀਵੈਨਸ਼ਨ ਆਫ ਕਰਿਊਟਲੀ ਟੂ ਐਨੀਮਲਜ਼-ਐਨੀਮਲਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਵਿਕਾਸ ਕੰਬੋਜ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰ 2587-1 ਜੌੜੀਆਂ ਭੱਠੀਆਂ ਪਟਿਆਲਾ ਨੇ ਦੱਸਿਆ ਕਿ ਉਹ ਗਊ ਰਕਸ਼ਾ ਦਲ ਪਟਿਆਲਾ ਪੰਜਾਬ ਦਾ ਚੇਅਰਮੈਨ ਹੈ ਤੇ 9 ਸਤੰਬਰ 2025 ਨੂੰ ਉਹ ਬਸ ਸਟੈਂਡ ਪਟਿਆਲਾ ਕੋਲ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਉਕਤ ਟਰੱਕ ਵਿਚ ਗਊਆਂ ਭਰੀਆਂ ਹੋਈਆਂ ਹਨ ਤੇ ਗਊਆਂ ਨੂੰ ਕੱਟਣ ਲਈ ਲਿਜਾਇਆ ਜਾ ਰਿਹਾ ਹੈ। ਜਿਸ ਤੇ ਉਸਨੇ ਆਪਣੇ ਦਲ ਦੇ ਮੈਂਬਰਾਂ ਨਾਲ ਉਕਤ ਟਰੱਕ ਰੋਕਿਆ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸਿ਼ਕਾਇਤਕਰਤਾ ਨੇ ਦੱਸਿਆ ਕਿ ਟਰੱਕ ਵਿਚੋਂ 12 ਗਊਆਂ ਬੰਨ੍ਹੀਆਂ ਹੋਈਆਂ ਬਰਾਮਦ ਹੋਈਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।