post

Jasbeer Singh

(Chief Editor)

National

ਚੋਰ ਹੋਣ ਦੇ ਸ਼ੱਕ ਵਿਚ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਤੇ ਨੰਗਾ ਕਰਕੇ ਘੁਮਾਉਣ ਵਾਲਿਆਂ ਵਿਰੁੱਧ ਹੋਇਆ ਕੇਸ ਦਰਜ

post-img

ਚੋਰ ਹੋਣ ਦੇ ਸ਼ੱਕ ਵਿਚ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਤੇ ਨੰਗਾ ਕਰਕੇ ਘੁਮਾਉਣ ਵਾਲਿਆਂ ਵਿਰੁੱਧ ਹੋਇਆ ਕੇਸ ਦਰਜ ਮੁੰਬਈ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ `ਚ ਚੋਰ ਹੋਣ ਦੇ ਸ਼ੱਕ `ਚ ਦੋ ਨਾਬਾਲਗਾਂ ਦੀ ਕੁੱਟਮਾਰ ਦੇ ਮਾਮਲੇ `ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਨੇ ਨਾਬਾਲਗਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਰਵਸਤਰ ਕਰ ਕੇ ਜੁਹੂ ਇਲਾਕੇ ਵਿਚ ਘੁਮਾਇਆ। 14 ਅਤੇ 17 ਸਾਲ ਦੇ ਦੋ ਭਰਾ ਸੋਮਵਾਰ ਤੜਕੇ ਮੁੰਬਈ ਦੇ ਜੁਹੂ ਇਲਾਕੇ `ਚ ਘੁੰਮ ਰਹੇ ਸਨ। ਉਦੋਂ ਦੋਸ਼ੀਆਂ ਦੀ ਨਜ਼ਰ ਉਨ੍ਹਾਂ `ਤੇ ਪਈ। ਸਥਾਨਕ ਲੋਕਾਂ ਨੂੰ ਉਨ੍ਹਾਂ `ਤੇ ਚੋਰ ਹੋਣ ਦਾ ਸ਼ੱਕ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਅਜਿਹਾ ਹੀ ਨਹੀਂ ਕੀਤਾ, ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਨਿਰਵਸਤਰ ਕੀਤਾ ਤੇ ਵਾਲ ਕੱਟਣ ਤੋਂ ਬਾਅਦ ਇਲਾਕੇ ਵਿਚ ਘੁਮਾਇਆ। ਉਨ੍ਹਾਂ ਦੀਆਂ ਹਰਕਤਾਂ ਕੈਮਰੇ ਵਿਚ ਰਿਕਾਰਡ ਹੋ ਰਹੀਆਂ ਸਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ 22 ਸਾਲਾ ਸੂਰਜ ਪਟਵਾ ਵਜੋਂ ਹੋਈ ਹੈ। ਪੁਲਿਸ ਨੇ ਸੂਰਜ ਪਟਵਾ ਅਤੇ ਹੋਰ ਦੋਸ਼ੀਆਂ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਅਜੇ ਵੀ ਦੋ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।ਕਿਸੇ ਨੇ ਨਾਬਾਲਗਾਂ ਦੀ ਕੁੱਟਮਾਰ ਦੀ ਵੀਡੀਓ ਆਪਣੇ ਮੋਬਾਈਲ `ਤੇ ਰਿਕਾਰਡ ਕੀਤੀ। ਬਾਅਦ `ਚ ਇਹ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ। ਵੀਡੀਓ ਦੇਖਣ ਤੋਂ ਬਾਅਦ ਦੋਹਾਂ ਨਾਬਾਲਗਾਂ ਦੀ ਦਾਦੀ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਦਾਦੀ ਦੀ ਸ਼ਿਕਾਇਤ `ਤੇ ਕਾਰਵਾਈ ਕੀਤੀ। ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਦੋਵਾਂ ਕੁੱਟਣ ਤੋਂ ਬਾਅਦ ਲੜਕਿਆਂ ਨੂੰ ਛੱਡ ਦਿੱਤਾ ਸੀ।

Related Post