
ਦੋ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀ ਕੋਸਿ਼ਸ਼ ਤਹਿਤ ਕੇਸ ਦਰਜ
- by Jasbeer Singh
- June 24, 2025

ਦੋ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀ ਕੋਸਿ਼ਸ਼ ਤਹਿਤ ਕੇਸ ਦਰਜ ਪਾਤੜਾਂ, 24 ਜੂਨ : ਥਾਣਾ ਪਾਤੜਾਂ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109, 3 (5) ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਕੋਸਿ਼ਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜੀਤ ਸਿੰਘ ਪੁੱਤਰ ਕਾਕਾ ਸਿੰਘ, ਜਸਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀਆਨ ਪਿੰਡ ਰਸੋਲੀ ਥਾਣਾ ਪਾਤੜਾਂ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਜੰਟ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਰਸੋਲੀ ਥਾਣਾ ਪਾਤੜਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਜੋ ਕਿ ਉਸਦਾ ਦਾ ਭਰਾ ਹੈਨੇ 22 ਜੂਨ 2025 ਨੂੰ ਉਹ ਅਤੇ ਉਸਦਾ ਭਰਾ ਹਰਦੀਪ ਸਿੰਘ ਆਪਣੇ ਖੇਤਾ ਵਿੱਚ ਕੰਮ ਕਰ ਰਹੇ ਸਨ ਤਾਂ ਉਪਰੋਕਤ ਵਿਅਕਤੀ ਮੌਕੇ ਤੇ ਆਏ ਅਤੇ ਹਰਦੀਪ ਸਿੰਘ ਨਾਲ ਗਾਲੀ ਗਲੋਚ ਕਰਨ ਲੱਗ ਪਏ ਤਾਂ ਜਸਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਹੀ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਹਰਦੀਪ ਸਿੰਘ ਤੇ ਕੀਤਾ ਅਤੇ ਕਹੀ ਦੇ ਤਿੰਨ ਚਾਰ ਹੋਰ ਵਾਰ ਹਰਦੀਪ ਸਿੰਘ ਦੇ ਸਿਰ ਤੇ ਕੀਤੇ ਅਤੇ ਇੰਨੇ ਵਿੱਚ ਗੁਰਜੀਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਡਾਂਗ ਦਾ ਵਾਰ ਹਰਦੀਪ ਸਿੰਘ ਦੇ ਸਿਰ ਤੇ ਕੀਤਾ ਤੇ ਇੰਨੇ ਵਿੱਚ ਉਹ ਵੀ ਮੌਕੇ ਤੇ ਪਹੁੰਚ ਗਿਆ ਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ। ਜਿਸਦੇ ਚਲਦਿਆਂ ਹਰਦੀਪ ਸਿੰਘ ਇਲਾਜ ਅਮਰ ਹਸਪਤਾਲ ਪਟਿਆਲਾ ਦਾਖਲ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.